ਹਰਿਆਣਾ, 19 ਅਕਤੂਬਰ (ਹਰਮੇਲ ਸਿੰਘ ਖੱਖ)-ਜੰਗਲਾਤ ਵਿਭਾਗ ਵਲੋਂ ਪਿੰਡ ਮਹਿੰਗਰੋਵਾਲ ਕੋਲੋਂ ਤੇਂਦੂਆ ਰੈਸਕਿਊ ਕੀਤਾ | ਇਸ ਸੰਬੰਧੀ ਜੰਗਲਾਤ ਅਧਿਕਾਰੀ ਕੁਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੂੰ ਪਿੰਡ ਵਾਸੀਆਂ ਵਲੋਂ ਅੱਜ ਸੂਚਨਾ ਮਿਲੀ ਸੀ ਕਿ ਪਿੰਡ ਮਹਿੰਗਰੋਵਾਲ ਨਜ਼ਦੀਕ ਸਿੰਧੂ ਫਾਰਮ ਇਕ ਤੇਂਦੂਆ ਘੰੁਮ ਰਿਹਾ ਹੈ | ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਵਲੋਂ ਵਿਭਾਗ ਦੀ ਟੀਮ ਨੂੰ ਭੇਜਿਆ ਤੇ ਮੌਕੇ ਪਹੁੰਚ ਕੇ ਤੇਂਦੂਏ ਨੂੰ ਕਾਬੂ ਕਰਨ ਲਈ ਰੈਸਕਿਊ ਆਪ੍ਰੇਸ਼ਨ ਚਲਾਇਆ | ਕੜੀ ਮਸ਼ੱਕਤ ਮਗਰੋਂ ਟੀਮ ਵਲੋਂ ਤੇਂਦੂਏ ਨੂੰ ਸਹੀ ਸਲਾਮਤ ਕਾਬੂ ਕਰ ਲਿਆ | ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਤੇਂਦੂਆ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤੇ ਸ਼ਾਮ ਤੱਕ ਉਸ ਨੂੰ ਜੰਗਲ 'ਚ ਛੱਡ ਦਿੱਤਾ ਜਾਵੇਗਾ | ਇਸ ਮੌਕੇ ਵਣ ਮੰਡਲ ਦੇ ਅਧਿਕਾਰੀ ਕੁਲਰਾਜ ਸਿੰਘ, ਰੇਂਜ ਅਫ਼ਸਰ ਬਿਕਰਮਜੀਤ ਸਿੰਘ, ਬਲਾਕ ਅਫ਼ਸਰ ਚਰਨਜੀਤ ਸਿੰਘ, ਰਵੀ ਸ਼ੇਰ ਸਿੰਘ ਹਲਕਾ ਇੰਚਾਰਜ ਤੇ ਹੋਰ ਅਧਿਕਾਰੀ ਮੌਜੂਦ ਸਨ |
ਜੰਗਲਾਤ ਵਿਭਾਗ ਨੇ ਤੇਂਦੂਆ ਕੀਤਾ ਕਾਬੂ
ਅਜੀਤ ਡੈਸਕ
20-10-2025