14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜਿੰਪਾ ਵਲੋਂ ਨਾਰਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 2.75 ਲੱਖ ਦਾ ਚੈੱਕ ਭੇਟ <br/>

Ad Position 21
No active advertisement
ਅਜੀਤ ਡੈਸਕ 02-11-2025
ਹੁਸ਼ਿਆਰਪੁਰ, 1 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਕਾਸ ਕਾਰਜਾਂ ਨੂੰ ਗਤੀ ਦੇਣ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਪਿੰਡ ਨਾਰਾ ਦੀ ਪੰਚਾਇਤ ਨੂੰ ਕੁੱਲ 2.75 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਹ ਰਾਸ਼ੀ ਪਿੰਡ ਵਿਚ ਖੇਡਾਂ, ਸਿੱਖਿਆ ਅਤੇ ਬੁਨਿਆਦੀ ਸੁਵਿਧਾਵਾਂ ਨੂੰ ਹੁਲਾਰਾ ਦੇਣ 'ਤੇ ਖ਼ਰਚ ਕੀਤੀ ਜਾਵੇਗੀ | ਵਿਧਾਇਕ ਜਿੰਪਾ ਨੇ ਦੱਸਿਆ ਕਿ ਪਿੰਡ ਨਾਰਾ ਦੇ ਖੇਡ ਮੈਦਾਨ ਦੇ ਵਿਕਾਸ ਲਈ 1 ਲੱਖ ਰੁਪਏ, ਸਕੂਲ ਵਿਚ ਕੰਪਿਊਟਰ ਦੀ ਸੁਵਿਧਾ ਲਈ 1 ਲੱਖ ਰੁਪਏ ਅਤੇ ਵਾਟਰ ਕੂਲਰ ਅਤੇ ਇਨਵਰਟਰ ਦੀ ਖ਼ਰੀਦ ਲਈ 75 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪੇਂਡੂ ਹਲਕੇ ਵਿਚ ਖੇਡਾਂ ਨੂੰ ਹੁਲਾਰਾ ਦੇਣ, ਵਿਦਿਆਰਥੀਆਂ ਦੀ ਡਿਜੀਟਲ ਸਿੱਖਿਆ ਨੂੰ ਬਿਹਤਰ ਬਣਾਉਣ ਅਤੇ ਸਕੂਲਾਂ ਵਿਚ ਪਾਣੀ ਅਤੇ ਬਿਜਲੀ ਵਿਵਸਥਾ ਸੁਧਾਰਨ ਵਿਚ ਸਹਾਇਕ ਸਿੱਧ ਹੋਵੇਗੀ | ਇਸ ਮੌਕੇ ਗਗਨਦੀਪ ਕੌਰ ਸਰਪੰਚ, ਡੀ.ਐਫ.ਓ ਧਰਮਵੀਰ ਧੈਰੂ, ਜਸਪਾਲ ਸਿੰਘ ਰੇਂਜ ਅਫ਼ਸਰ, ਜਸਬੀਰ ਪਾਲ ਬਲਾਕ ਅਫ਼ਸਰ, ਸੁਦੇਸ਼ ਕੁਮਾਰ, ਕਮਲਜੀਤ, ਗੋਪਾਲ ਦਾਸ, ਕੁਲਵਿੰਦਰ ਕੌਰ, ਸੁਖਵਿੰਦਰ, ਰਾਜਵਿੰਦਰ ਕੌਰ, ਗੁਰਬਚਨ ਦਾਸ (ਸਾਰੇ ਪੰਚ), ਸ਼ੀਤਲ, ਗੁਰਬਚਨ ਲਾਲ ਸਾਬਕਾ ਸਰਪੰਚ, ਰਸ਼ਪਾਲ ਸਿੰਘ, ਪਿ੍ਤਪਾਲ ਸਿੰਘ ਯੁਵਾ ਪ੍ਰਧਾਨ, ਸੁਰਿੰਦਰ ਪਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਚ ਸਾਲਾਨਾ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਪੰਜਾਬ ਦਿਵਸ' 'ਤੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ <br/>
Ad Position 24