14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਚ ਸਾਲਾਨਾ ਖੇਡ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 02-11-2025
ਟਾਂਡਾ ਉੜਮੁੜ, 1 ਨਵੰਬਰ (ਕੁਲਬੀਰ ਸਿੰਘ ਗੁਰਾਇਆ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਰ ਮਾਰਸ਼ਲ ਗਰੁੱਪਸ ਆਫ਼ ਸਕੂਲ ਵਲੋਂ ਚਲਾਏ ਜਾ ਰਹੇ ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਚ 13ਵੀਂ ਸਪੋਰਟਸ ਮੀਟ ਬੜੀ ਧੂਮਧਾਮ ਨਾਲ ਕਰਵਾਈ ਗਈ | ਸਕੂਲ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਦੀ ਅਗਵਾਈ ਵਿਚ ਕਰਵਾਈ ਗਈ ਇਸ ਸਪੋਰਟਸ ਮੀਟ ਵਿਚ ਸਰ ਮਾਰਸ਼ਲ ਸਕੂਲ ਸਿੱਖਿਆ ਸੰਸਥਾਵਾਂ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ | ਸਪੋਰਟਸ ਮੀਟ ਦੇ ਆਰੰਭ ਵਿਚ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ, ਕੁਲਵੰਤ ਸਿੰਘ ਮਾਰਸ਼ਲ, ਬਲਵਿੰਦਰ ਕੌਰ ਮਾਰਸ਼ਲ ਤੇ ਗੁਰਮੇਲ ਸਿੰਘ ਵਲੋਂ ਮਸ਼ਾਲ ਜਲਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਗਈ | ਇਸ ਮੌਕੇ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਵਿਚ ਭਾਗ ਲੈ ਕੇ ਆਪਣੀ ਹਾਜ਼ਰੀ ਲਗਾਈ | ਇਸ ਮੌਕੇ ਗੁਰਮੇਲ ਸਿੰਘ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਰੱਸਾਕਸ਼ੀ, ਬੈਡਮਿੰਟਨ, ਟੈਨਿਸ, ਸ਼ਤਰੰਜ ਵਿਚ ਵਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਵੱਖ-ਵੱਖ ਸਕੂਲਾਂ 'ਚੋਂ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਰਜਿੰਦਰ ਮਾਰਸ਼ਲ ਨੇ ਕਿਹਾ ਕਿ ਖੇਡ ਸਿਰਫ਼ ਜਿੱਤਣ ਦਾ ਮਾਧਿਅਮ ਨਹੀਂ, ਇਹ ਅਨੁਸ਼ਾਸਨ, ਮਿਹਨਤ ਅਤੇ ਏਕਤਾ ਦੀ ਪਹਿਚਾਣ ਹਨ | ਉਨ੍ਹਾਂ ਹੋਰ ਕਿਹਾ ਕਿ ਖੇਡਾਂ ਵਿਚ ਭਾਗ ਲੈ ਕੇ ਜਿੱਥੇ ਅਸੀਂ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਸਕਦੇ ਆ ਉੱਥੇ ਹੀ ਪੂਰੀ ਮਿਹਨਤ ਅਤੇ ਲਗਨ ਨਾਲ ਖੇਡਾਂ ਦਾ ਹਿੱਸਾ ਬਣ ਕੇ ਉੱਚੇ ਮੁਕਾਮ ਵੀ ਹਾਸਲ ਕਰ ਸਕਦੇ ਹਾਂ | ਇਸ ਮੌਕੇ ਪਿ੍ੰਸੀਪਲ ਮੈਡਮ ਗਾਇਤਰੀ ((ਬੈਂਸ ਆਵਾਨ), ਪਿ੍ੰਸੀਪਲ ਰਮਨਦੀਪ ਸਿੰਘ (ਭਲਿਆਲਾ), ਪਿ੍ੰਸੀਪਲ ਪਰਵਿੰਦਰ ਸਿੰਘ (ਨੈਨੋਵਾਲ ਵੇਦ) ਖਿਡਾਰੀਆਂ ਦੀ ਦੀ ਹੌਸਲਾ ਅਫਜ਼ਾਈ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖ਼ੂਹ ਵਿਖੇ ਪੰਜਾਬ ਦਿਵਸ ਮਨਾਇਆ <br/> ਅਗਲੀ ਖ਼ਬਰ ਜਿੰਪਾ ਵਲੋਂ ਨਾਰਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 2.75 ਲੱਖ ਦਾ ਚੈੱਕ ਭੇਟ <br/>
Ad Position 24