08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਦੇ ਵਿਦਿਆਰਥੀਆਂ ਨੇ ਸ਼ੂਟਿੰਗ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ <br/>

Ad Position 21
No active advertisement
ਅਜੀਤ ਡੈਸਕ 23-11-2025
ਭੰਗਾਲਾ, 22 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਦੇ ਵਿਦਿਆਰਥੀਆਂ ਨੇ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਅਤੇ ਅਕੈਡਮੀ ਦਾ ਨਾਂਅ ਇਲਾਕੇ ਭਰ ਵਿਚ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਅਕੈਡਮੀ ਕੋਚ ਮਨਦੀਪ ਸਿੰਘ ਨੇ ਦੱਸਿਆ ਕਿ 50 ਮੀਟਰ ਟੀਮ ਵਿਚ ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਦੁਸ਼ਯੰਤ ਨੇ ਸੋਨ ਤਗਮਾ, 50 ਮੀਟਰ ਟੀਮ ਤਿੰਨਾਂ ਪੁਜ਼ੀਸ਼ਨਾਂ ਵਿਚ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਸੌਰਵ ਨੇ ਸੋਨ ਤਗਮਾ, 50 ਮੀਟਰ ਟੀਮ ਕੁੜੀਆਂ ਵਿਚ ਅਰਵਿੰਦ ਕੌਰ, ਜਸਪਿੰਦਰ ਕੌਰ ਅਤੇ ਸਿਮਰਨਜੀਤ ਕੌਰ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ | 50 ਮੀਟਰ ਤਿੰਨਾਂ ਪੁਜ਼ੀਸ਼ਨਾਂ ਵਿਚ ਸੌਰਵ ਨੇ ਕਾਂਸੇ ਦਾ ਤਗਮਾ, 50 ਜੂਨੀਅਰ ਮੁੰਡੇ ਵਿਚ ਸੁਰਪ੍ਰੀਤ ਸਿੰਘ, ਹਰਸ਼ਵੀਰ ਸਿੰਘ ਬੋਪਾਰਾਏ, ਕੰਵਰ ਹਿੰਮਤ ਸਿੰਘ ਨੇ ਕਾਂਸੇ ਦਾ ਤਗਮਾ, 50 ਜੂਨੀਅਰ ਅਤੇ ਸੀਨੀਅਰ ਵਿਚ ਕੰਵਰ ਹਿੰਮਤ ਸਿੰਘ ਨੇ ਚਾਂਦੀ ਤੇ ਕਾਂਸੀ ਦਾ ਤਗਮਾ ਹਾਸਲ ਕਰਕੇ ਰਾਸ਼ਟਰੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤੀ | ਅਕੈਡਮੀ ਵਲੋਂ ਸ਼ਾਨਦਾਰ ਪ੍ਰਦਰਸਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੇ ਹੋਏ ਅਗਾਂਹ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਤਿਰ ਕੀਤਾ | ਇਸ ਮੌਕੇ ਮਨਦੀਪ ਸਿੰਘ ਸ਼ੂਟਿੰਗ ਕੋਚ, ਗੁਰਪ੍ਰੀਤ ਸਿੰਘ ਸ਼ੂਟਿੰਗ ਕੋਚ, ਸੂਬੇਦਾਰ ਪਰਮਜੀਤ ਸਿੰਘ, ਦਵਿੰਦਰ ਕੌਰ, ਪ੍ਰਧਾਨ ਸੂਬੇਦਾਰ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ੇਸ਼... ਅਗਲੀ ਖ਼ਬਰ ਪਿੰਡ ਝਾਵਾਂ 'ਚ ਇੰਜੀ. ਗੋਪਾਲ ਸਿੰਘ ਦੀ ਯਾਦ'ਚ ਅੱਖਾਂ ਦਾ ਚੈਕਅਪ ਕੈਂਪ ਲਗਾਇਆ <br/>
Ad Position 24