29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਰਾਜਪਾਲ ਸਿੰਘ ਮਾਂਗਟ ਵਲੋ ਸੰਵਿਧਾਨ ਦੀ 131 ਸੋਧ ਬਿਲ ਸੂਚੀਬੱਧ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ <br/>

Ad Position 21
No active advertisement
ਅਜੀਤ ਡੈਸਕ 24-11-2025
ਦਸੂਹਾ, 23 ਨਵੰਬਰ (ਭੁੱਲਰ)- ਅੰਦੋਲਨਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ ਨੇ ਕਿਹਾ ਕਿ ਕੇਂਦਰ ਸਰਕਾਰ ਵਲੋ ਸੰਵਿਧਾਨ ਦੀ 131 ਸੋਧ ਬਿਲ ਸੂਚੀ ਬੱਧ ਕੀਤਾ ਗਿਆ ਹੈ ਜਿਸ ਵਿਚ ਚੰਡੀਗੜ੍ਹ ਨੂੰ ਧਾਰਾ 240 ਵਿਚ ਸ਼ਾਮਲ ਕੀਤਾ ਜਾਵੇਗਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਜਿਸ ਨਾਲ ਚੰਡੀਗੜ੍ਹ ਬਾਕੀ ਯੂ. ਟੀ. ਪ੍ਰਦੇਸ਼ਾਂ ਜਾਂ ਸ਼ਹਿਰਾਂ ਵਾਂਗ ਸਿਧਾ ਰਾਸ਼ਟਰਪਤੀ ਦੇ ਅਧੀਨ ਆ ਜਾਵੇਗਾ | ਉਨਾਂ ਕਿਹਾ ਕਿ ਚੰਡੀਗੜ ਪੰਜਾਬ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਘਰੋਂ ਬੇਘਰ ਕਰ ਕੇ ਬਣਾਇਆ ਸੀ | ਉਨਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਸਰਕਾਰ ਨੂੰ ਕਿਸਾਨ ਅੰਦੋਲਨ 2020 ਵਾਲੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ | ਪੰਜਾਬ ਦੇ ਕਿਸਾਨ ਤੇ ਲੋਕ ਜ਼ਬਰਦਸਤ ਸੰਘਰਸ਼ ਕਰਨਗੇ | ਉਨਾਂ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਿਆਣਪ ਤੋਂ ਕੰਮ ਲਿਆ ਜਾਵੇ | ਇਸ ਦੇ ਨਾਲ ਮਜ਼ਦੂਰਾਂ ਦੇ 29 ਕਾਨੂੰਨ ਜੋ ਮਜ਼ਦੂਰ ਵਰਗ ਦੀ ਭਲਾਈ ਲਈ ਹਨ, ਉਨਾਂ ਨੂੰ ਨਾ ਬਦਲਿਆ ਜਾਵੇ | ਜੇਕਰ ਮਜ਼ਦੂਰ ਵਰਗ ਨਾਲ ਧੱਕਾ ਹੋਇਆ ਤਾਂ ਕਿਸਾਨ ਮਜ਼ਦੂਰਾਂ ਦੇ ਵੀ ਨਾਲ ਰਲ ਕੇ ਕੇਂਦਰ ਦੇ ਵਿਰੁੱਧ ਸੰਘਰਸ਼ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਖਡਿਆਲਾ ਸੈਣੀਆਂ ਸਕੂਲ ਦੇ ਵਿਦਿਆਰਥੀ ਮੁਕਾਬਲਿਆਂ 'ਚ ਜੇਤੂ <br/> ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਰਮਦਾਸਪੁਰ ਵਿਖੇ ਰਾਤਰੀ ਗੁਰਮਤਿ ਸਮਾਗਮ ਜਾਰੀ <br/>
Ad Position 24