11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਬਲਾਕ ਪੱਧਰੀ ਕੁਇਜ਼ ਮੁਕਾਬਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-12-2025
ਕੋਟਫ਼ਤੂਹੀ, 5 ਦਸੰਬਰ (ਅਵਤਾਰ ਸਿੰਘ ਅਟਵਾਲ)-ਕੋਟਫ਼ਤੂਹੀ ਬਲਾਕ ਦੇ ਸਕੂਲਾਂ ਦਾ ਕੁਇਜ਼ ਮੁਕਾਬਲਾ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਜਰਨੈਲ ਸਿੰਘ ਦੀ ਅਗਵਾਈ ਅਤੇ ਸਕੂਲ ਮੁਖੀ ਲੈਕਚਰਾਰ ਪਰਮਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਫ਼ਤੂਹੀ ਵਿਖੇ ਕਰਵਾਇਆ ਗਿਆ | ਇਸ ਕੁਇਜ਼ ਮੁਕਾਬਲੇ ਵਿਚ 6 ਵੀਂ ਤੋਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਬਲਾਕ ਰਿਸੋਰਸ ਕੋਆਰਡੀਨੇਟਰ ਹਰਪਾਲ ਸਹੋਤਾ ਇਸ ਕੁਇਜ਼ ਮੁਕਾਬਲੇ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਕੁਇਜ਼ ਮੁਕਾਬਲੇ ਵਿਚ ਮਿਡਲ ਵਿੰਗ ਦੇ ਸਰਕਾਰੀ ਹਾਈ ਸਕੂਲ ਬਿੰਜੋ ਦੇ ਵਿਦਿਆਰਥੀਆਂ ਗੌਰਵ ਕਰੜਾ, ਰਾਜਾ ਕੁਮਾਰ ਅਤੇ ਵਨੀਤਾ ਨੇ ਪਹਿਲਾ ਸਥਾਨ ਅਤੇ ਮੈਟਿ੍ਕ ਵਿੰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫ਼ਤੂਹੀ ਦੇ ਵਿਦਿਆਰਥੀਆਂ ਪਵਨਦੀਪ ਸਿੰਘ ਅਤੇ ਨਿਖਿਲ ਸਿੰਘ ਨੇ ਹਾਸਿਲ ਕੀਤਾ | ਮਿਡਲ ਵਿੰਗ ਦੇ ਦੂਸਰੇ ਸਥਾਨ ਵਿਚ ਸਰਕਾਰੀ ਹਾਈ ਸਕੂਲ ਪੋਸੀ ਦੇ ਵਿਦਿਆਰਥੀਆਂ ਗੀਤਾਂਜਲੀ ਜੱਸਲ, ਅਨੱਨਿਆ ਭਨੋਟ ਅਤੇ ਦਿਵਿਆਸ਼ ਭਾਟੀਆ ਅਤੇ ਮੈਟਿ੍ਕ ਵਿੰਗ ਵਿਚ ਸਰਕਾਰੀ ਹਾਈ ਸਕੂਲ ਬਿੰਜੋ ਦੇ ਵਿਦਿਆਰਥੀਆਂ ਜਸਪ੍ਰੀਤ ਅਤੇ ਹਰਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ | ਮਿਡਲ ਵਿੰਗ ਦੇ ਤੀਸਰੇ ਸਥਾਨ ਵਿਚ ਸਰਕਾਰੀ ਹਾਈ ਸਕੂਲ ਹਾਰਟਾ ਦੇ ਵਿਦਿਆਰਥੀਆਂ ਹਰਜੋਤ ਸਿੰਘ, ਭਰਵਦੀਪ ਬੱਧਣ ਅਤੇ ਤਰੁਣ ਅਤੇ ਮੈਟਿ੍ਕ ਵਿੰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਰਨੀ ਦੇ ਵਿਦਿਆਰਥੀਆਂ ਸੰਜਨਾ ਸਿੰਘ ਅਤੇ ਮਨਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਮੌਕੇ ਜੇਤੂ ਅਤੇ ਉਪ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੁਕਾਬਲੇ ਵਿਚ ਰਾਜਵਿੰਦਰ ਕੌਰ, ਰੂਬੀ ਰਾਣੀ, ਮਨਵੀਰ ਕੌਰ, ਮਨਿੰਦਰ ਕੌਰ, ਸੁਖਮੀਨ ਕੌਰ, ਜਸਪ੍ਰੀਤ ਕੌਰ, ਅਵਿਨਾਸ਼ ਕੌਰ, ਸੁਖਵੀਰ ਸਿੰਘ ਅਤੇ ਰਣਜੀਤ ਸਿੰਘ ਨੇ ਬਤੌਰ ਜੱਜ ਸੇਵਾ ਨਿਭਾਈ | ਸਟੇਜ ਸੰਚਾਲਨ ਕਿ੍ਪਾਲ ਸਿੰਘ ਨੇ ਬਾਖ਼ੂਬੀ ਕੀਤਾ | ਇਸ ਮੌਕੇ ਮੁੱਖ ਅਧਿਆਪਕਾ ਜੀਵਨ ਜੋਤੀ, ਹਰਜਿੰਦਰ ਕੌਰ, ਗੁਰਮੀਤ ਸਿੰਘ, ਰਾਮ ਗੋਪਾਲ, ਰਿੰਕੂ ਸਿੰਘ, ਬਲਦੇਵ ਸਿੰਘ, ਹਰਮਿੰਦਰ ਸਿੰਘ, ਅਸ਼ਵਨੀ ਕੁਮਾਰ, ਗੁਰਿੰਦਰ ਸਿੰਘ, ਮਨਜਿੰਦਰ ਸਿੰਘ, ਮਨਿੰਦਰ ਕੁਮਾਰ, ਜਤਿੰਦਰ ਕੁਮਾਰ, ਹਰਮਨੋਜ ਕੁਮਾਰ, ਧਰਮਿੰਦਰ ਸਿੰਘ, ਧਰਮਵੀਰ ਸਿੰਘ, ਰੂਬੀ ਰਾਣੀ, ਮਨਜੀਤ ਕੌਰ, ਗੁਰਪ੍ਰੀਤ ਕੌਰ, ਸ਼ਿੰਗਾਰਾ ਸਿੰਘ, ਰਮਨਦੀਪ ਕੌਰ, ਹਰਪ੍ਰੀਤ ਹਨੀ , ਅਰਵਿੰਦਰ ਕੌਰ, ਚਰਨਜੀਤ ਕੌਰ, ਜਗਜੀਤ ਕੌਰ, ਰੂਬੀ ਰਾਣੀ,ਸੁਖਵਿੰਦਰ ਕੌਰ, ਸੁਰਜੀਤ ਵਿਰਦੀ, ਪਿ੍ਤਪਾਲ ਸਿੰਘ, ਮਨਜੀਤ ਕੁਮਾਰ, ਸਤਪਾਲ ਸਿੰਘ ਅਤੇ ਚਮਕੌਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਹਾਜੀਪੁਰ ਵਿਚ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ <br/> ਅਗਲੀ ਖ਼ਬਰ ਗੁਰਦੀਪ ਸਿੰਘ ਕੰਗ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਵਜੋਂ ਚਾਰਜ ਸੰਭਾਲਿਆ
Ad Position 24