11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਿਲਵਰ ਓਕ ਸਕੂਲ ਦੇ ਅਜੇ ਕੁਮਾਰ ਨੂੰ ਵਧੀਆ ਸੇਵਾਵਾਂ ਲਈ ਮਿਲਿਆ ਫੈਪ ਨੈਸ਼ਨਲ ਐਵਾਰਡ <br/>

Ad Position 21
No active advertisement
ਅਜੀਤ ਡੈਸਕ 06-12-2025
ਟਾਂਡਾ ਉੜਮੁੜ, 5 ਦਸੰਬਰ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੇ ਕਰਮਚਾਰੀ ਅਜੇ ਕੁਮਾਰ ਨੂੰ ਵਧੀਆ ਸੇਵਾਵਾਂ ਦੇ ਲਈ ਫੈਪ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਅਤੇ ਪਿ੍ੰਸੀਪਲ ਮਨੀਸ਼ਾ ਸੰਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਕੂਲ ਦੇ ਕਰਮਚਾਰੀ ਅਜੇ ਕੁਮਾਰ ਦਾ ਨਾਮ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਵਲੋਂ ਕਰਵਾਏ ਐਵਾਰਡ ਸਮਾਰੋਹ ਵਿਚ ਨਾਮਜ਼ਦ ਕੀਤਾ ਗਿਆ ਸੀ ਜੋ ਕਿ ਫੈਪ ਨੈਸ਼ਨਲ ਅਵਾਰਡ ਦੇ ਲਈ ਚੁਣਿਆ ਗਿਆ | ਅਜੇ ਕੁਮਾਰ ਨੇ ਇਹ ਅਵਾਰਡ ਚੰਡੀਗੜ ਯੂਨੀਵਰਸਿਟੀ ਵਿਚ ਹੋਏ ਐਵਾਰਡ ਸਮਾਰੋਹ ਦੇ ਵਿਚ ਪ੍ਰਾਪਤ ਕੀਤਾ | ਇਸ ਮੌਕੇ 'ਤੇ ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਅਜੇ ਕੁਮਾਰ ਸਾਡੀ ਸੰਸਥਾ ਦੇ ਬਹੁਤ ਹੀ ਪੁਰਾਣੇ ਅਤੇ ਇਮਾਨਦਾਰ ਕਰਮਚਾਰੀ ਹਨ ਤੇ ਉਨ੍ਹਾਂ ਦੀਆਂ ਨਿਰੰਤਰ ਸੇਵਾਵਾਂ ਦੇ ਲਈ ਸਕੂਲ ਵਲੋਂ ਉਨਾਂ ਨੂੰ ਸਨਮਾਨ ਦੇਣ ਦੇ ਲਈ ਇਸ ਐਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਸੀ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਕਿਹਾ ਕਿ ਅਸੀਂ ਫੈਡਰੇਸ਼ਨ ਆਫ਼ ਪੰਜਾਬ ਸਕੂਲ ਐਡ ਐਸੋਸੀਏਸ਼ਨ ਦੇ ਬਹੁਤ ਧੰਨਵਾਦੀ ਹਾਂ ਕਿ ਉਹ ਸਕੂਲਾਂ ਦੇ ਮਿਹਨਤੀ ਕਰਮਚਾਰੀਆਂ ਲਈ ਅਜਿਹਾ ਉਪਰਾਲਾ ਕਰ ਰਹੇ ਹਨ | ਉਨਾਂ ਕਿਹਾ ਕਿ ਇਸ ਦੇ ਨਾਲ ਬਾਕੀ ਕਰਮਚਾਰੀਆਂ ਦਾ ਵੀ ਹੌਸਲਾ ਵਧੇਗਾ ਤੇ ਐਵਾਰਡ ਹਾਸਲ ਕਰਨ ਵਾਲੇ ਕਰਮਚਾਰੀ ਦੂਜਿਆਂ ਦੇ ਲਈ ਪ੍ਰੇਰਨਾ ਸਰੋਤ ਬਣਨਗੇ | ਇਸ ਮੌਕੇ 'ਤੇ ਮੈਨੇਜਰ ਗਜਿੰਦਰ ਪਾਲ ਸਿੰਘ ਅਤੇ ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਵਿਸ਼ਾਲੀ, ਅਰਚਨਾ, ਗੁਰਪ੍ਰੀਤ ਕੌਰ, ਦਮਨ, ਬਲਜੀਤ, ਸੁਮਿਤ, ਪਰਮਜੀਤ, ਰਾਜਵਿੰਦਰ, ਰਾਜਵੀਰ, ਪੂਜਾ, ਚੇਤਨਾ, ਆਰਤੀ, ਸੁਸ਼ੀਲ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦੋ ਦਰਜਨ ਆਗੂ ਰੇਲ ਰੋਕੋ ਪ੍ਰੋਗਰਾਮ ਦੌਰਾਨ ਟਾਂਡਾ 'ਚ ਗਿ੍ਫ਼ਤਾਰ <br/> ਅਗਲੀ ਖ਼ਬਰ ਗੜ੍ਹਸ਼ੰਕਰ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਨਾਂਅ 'ਤੇ ਵੱਡਾ ਝਟਕਾ
Ad Position 24