11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦੋ ਦਰਜਨ ਆਗੂ ਰੇਲ ਰੋਕੋ ਪ੍ਰੋਗਰਾਮ ਦੌਰਾਨ ਟਾਂਡਾ 'ਚ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-12-2025
ਟਾਂਡਾ ਉੜਮੁੜ, 5 ਦਸੰਬਰ (ਦੀਪਕ ਬਹਿਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਰੇਲ ਅੰਦੋਲਨ ਨੂੰ ਲੈ ਕੇ ਸਥਿਤੀ ਅੱਜ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕਿਸਾਨੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾਂ ਨੂੰ ਐਸ. ਐਚ. ਓ. ਟਾਂਡਾ ਸ੍ਰੀ ਗੁਰਿੰਦਰ ਸਿੰਘ ਨਾਗਰਾ ਤੇ ਹੋਰ ਪੁਲਿਸ ਫੋਰਸ ਵਲੋਂ ਸਵੇਰੇ ਤੜਕਸਾਰ ਹਿਰਾਸਤ ਵਿਚ ਲੈ ਲਿਆ ਗਿਆ, ਜਿਸ ਮਗਰੋਂ ਸਕੱਤਰ ਜਨਰਲ ਸਰਦਾਰ ਕੁਲਦੀਪ ਸਿੰਘ ਬੇਗੋਵਾਲ, ਜਗਦੀਪ ਸਿੰਘ ਜੱਗੀ, ਗੁਰਸੇਵਕ ਸਿੰਘ, ਮੋਤਾ ਸਿੰਘ ਤੇ ਹੋਰ ਕਿਸਾਨਾਂ ਨੇ ਮੋਰਚਾ ਸੰਭਾਲਿਆ ਤੇ ਜਿਉਂ ਹੀ ਟਾਂਡਾ ਰੇਲਵੇ ਟਰੈਕ 'ਤੇ ਰੇਲ ਰੋਕਣ ਲਈ ਪੁੱਜੇ ਤਾਂ ਐੱਸ.ਐੱਚ.ਓ. ਨਾਗਰਾ ਤੇ ਪੁਲਿਸ ਪਾਰਟੀ ਨੇ ਉਕਤ ਕਿਸਾਨ ਨੇਤਾਵਾਂ ਨੂੰ ਵੀ ਅਹਿਤਿਆਤ ਤੌਰ 'ਤੇ ਹਿਰਾਸਤ ਵਿਚ ਲੈ ਲਿਆ ਜਿੱਥੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਹਿਰਾਸਤ ਵਿਚ ਲਏ ਗਏ ਕਿਸਾਨ ਨੇਤਾਵਾਂ ਵਿਚ ਪਰਮਜੀਤ ਸਿੰਘ ਭੁੱਲਾ, ਕੁਲਦੀਪ ਸਿੰਘ ਬੇਗੋਵਾਲ, ਗਣੇਸ਼ ਦੁਸਾਂਝ, ਬਲਦੇਵ ਸਿੰਘ ਟਾਹਲੀ, ਪ੍ਰਦੀਪ ਚੁਨੌਤਾ, ਨਿਸ਼ਾਨ ਸਿੰਘ, ਅਸਲਮ ਗੁੱਜਰ ਤੇ ਦੋ ਦਰਜਨ ਦੇ ਕਰੀਬ ਹੋਰ ਕਿਸਾਨ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਰਪਾਲ ਸਿੰਘ ਗੇਰਾ ਅਤੇ ਲਖਵਿੰਦਰ ਸਿੰਘ ਟਿੰਮੀ ਵਲੋਂ ਅਕਾਲੀ ਉਮੀਦਵਾਰਾਂ ਦੀ ਚੋਣ ਮੁਹਿੰਮ ਸ਼ੁਰੂ ਅਗਲੀ ਖ਼ਬਰ ਸਿਲਵਰ ਓਕ ਸਕੂਲ ਦੇ ਅਜੇ ਕੁਮਾਰ ਨੂੰ ਵਧੀਆ ਸੇਵਾਵਾਂ ਲਈ ਮਿਲਿਆ ਫੈਪ ਨੈਸ਼ਨਲ ਐਵਾਰਡ <br/>
Ad Position 24