ਮਾਹਿਲਪੁਰ, 6 ਦਸੰਬਰ (ਰਜਿੰਦਰ ਸਿੰਘ)-ਪੰਜਾਬ ਰਾਜ 'ਚ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਬਲਾਕ ਮਾਹਿਲਪੁਰ ਦੀਆਂ ਪੰਚਾਇਤ ਸੰਮਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਪੱਤਰ ਦੀ ਪੜਤਾਲ ਤੋਂ ਦ 24 ਜ਼ੋਨਾਂ ਲਈ ਕੁੱਲ 50 ਨਾਮਜ਼ਦਗੀ ਪੱਤਰ ਭਰੇ ਗਏ ਸਨ ਜਿਨਾਂ 'ਚੋ 9 ਜ਼ੋਨਾਂ 'ਤੇ ਇੱਕ-ਇੱਕ ਹੀ ਉਮੀਦਵਾਰ ਵਲੋਂ ਨਾਮਜ਼ਾਦਗੀ ਪੱਤਰ ਭਰੇ ਗਏ ਅਤੇ ਨਿਰਵਿਘਨ ਜੇਤੂ ਰਹੇ ਜਦ ਕਿ ਬਾਕੀ 15 ਜ਼ੋਨਾਂ 'ਤੇ 41 ਉਮੀਦਵਾਰ ਜਿਨਾਂ 'ਚ 15 'ਆਪ' ਦੇ, 7 ਕਾਂਗਰਸ ਦੇ ,5 ਸ਼੍ਰੋਮਣੀ ਆਕਾਲੀਦਲ, 7 ਬੀਜੇਪੀ, 4 ਬੀਐਸਪੀ, 2 ਆਜ਼ਾਦ ਤੇ ਇੱਕ ਸੀ.ਪੀ.ਆਈ.ਐਮ ਦੇ ਉਮੀਦਵਾਰ ਚੋਣ ਮੈਦਾਨ 'ਚ ਉੱਤਰੇ ਹਨ | ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਜਸਵਿੰਦਰ ਸਿੱਧੂ ਨੇ ਦੱਸਿਆ ਕਿ ਜ਼ੋਨ ਅਜਨੋਹਾ ਤੋਂ ਅਨੀਤਾ ਰਾਣੀ ਟੋਡਰਪੁਰ (ਸ਼੍ਰੋਮਣੀ ਅਕਾਲੀਦਲ), ਮਮਤਾ ਰਾਣੀ ਅਜਨੋਹਾ (ਆਪ) ਤੋਂ ਜ਼ੋਨ ਨਡਾਲੋ ਰਣਵੀਰ ਸਿੰਘ ਪੰਜੌੜ (ਆਪ), ਜਸਵੀਰ ਸਿੰਘ ਨਡਾਲੋ (ਸ਼੍ਰੋਮਣੀ ਅਕਾਲੀ ਦਲ), ਦਲਜਿੰਦਰ ਸਿੰਘ (ਬੀਜੇਪੀ), ਜ਼ੋਨ ਪੰਡੋਰੀ ਗੰਗਾ ਸਿੰਘ ਤੋਂ ਅਨੁਦੇਵੀ ਈਸਪੁਰ (ਆਪ), ਰਣਜੀਤ ਕੌਰ ਅਲਾਵਲਪੁਰ (ਸ਼੍ਰੋਮਣੀ ਅਕਾਲੀਦਲ) ,ਜ਼ੋਨ ਹਕੂਮਤਪੁਰ ਤੋਂ ਬਲਜਿੰਦਰ ਕੌਰ ਖੜੋਦੀ (ਕਾਂਗਰਸ), ਗੁਰਦੀਪ ਕੌਰ ਨੰਗਲ ਕਲਾਂ (ਆਪ), ਗੁਰਪ੍ਰੀਤ ਕੌਰ ਪਾਲਦੀ (ਬਸਪਾ), ਜ਼ੋਨ ਸਰਹਾਲਾਂ ਕਲਾਂ ਤੋਂ ਇੰਦਰਜੀਤ ਕੌਰ ਸਰਹਾਲਾ ਖੁਰਦ (ਕਾਂਗਰਸ), ਮੰਜੂ ਗੋਂਦਪੁਰ (ਆਪ), ਰਣਜੀਤ ਕੌਰ ਮਨੋਲੀਆ (ਬੀਜੇਪੀ), ਜ਼ੋਨ ਭਾਮ ਤੋਂ ਰਣਜੀਤ ਕੌਰ ਭਾਮ (ਆਪ), ਸੁਖਵਿੰਦਰ ਕੌਰ ਭਾਮ (ਕਾਂਗਰਸ), ਜ਼ੋਨ ਚੱਕ ਕਟਾਰੂ ਤੋਂ ਹਰਵਿੰਦਰ ਕੌਰ ਗਣੇਸ਼ਪੁਰ (ਕਾਂਗਰਸ), ਨਵਪ੍ਰੀਤ ਕੌਰ ਬਘੋਰਾ (ਆਪ), ਅਨੀਤਾ ਕੁਮਾਰੀ ਚੰਬਰ ਕਲਾਂ( ਬੀਜੇਪੀ), ਜ਼ੋਨ ਬਾੜੀਆਂ ਕਲਾਂ ਤੋਂ ਦਵਿੰਦਰ ਸਿੰਘ ਭੂੰਨੋਂ( ਆਪ), ਮੋਹਿਤ ਹਾਡਾਂ ਬਾੜੀਆਂ ਕਲਾਂ (ਬੀਜੇਪੀ), ਰਾਜੇਸ਼ ਕੁਮਾਰ ਭੁੰਨੋਂ (ਬੀ,ਐਸ.ਪੀ), ਰਾਮ ਕਿਸ਼ਨ ਬਾੜੀਆਂ ਕਲਾਂ (ਆਜ਼ਾਦ), ਜ਼ੋਨ ਕਾਲੇਵਾਲ ਭਗਤਾਂ ਤੋਂ ਰਜਨੀ ਕਾਲੇਵਾਲ ਭਗਤਾਂ (ਆਪ), ਸੀਤਾ ਦੇਵੀ ਨੰਗਰ ਚੋਰਾਂ (ਸ਼੍ਰੋਮਣੀ ਅਕਾਲੀਦਲ), ਜ਼ੋਨ ਜੇਜੋਂ ਤੋਂ ਭੋਲਾ ਨਾਥ ਕਾਂਗਰਸ, ਵਿਨੋਦ ਕੁਮਾਰ ਗੱਜਰ (ਬੀਜੇਪੀ), ਦਾਰਾ ਖੰਨੀ (ਆਪ), ਜ਼ੋਨ ਮੁੱਗੋਵਾਲ ਤੋਂ ਸੁਰਿੰਦਰ ਪਾਲ ਕਾਂਗਰਸ, ਪਨਵਦੀਪ ਸਿੰਘ (ਆਪ), ਗੋਪਾਲ ਕ੍ਰਿਸ਼ਨ ਪਾਠਕ (ਬੀਜੇਪੀ), ਬਲਵਿੰਦਰ ਸਿੰਘ ਮੇਘੋਵਾਲ (ਬੀਜੇਪੀ), ਜ਼ੋਨ ਟੂਟੋਮਜਾਰਾ ਤੋਂ ਨੀਲਮ ਰਾਣੀ ਬੋਢੋਆਣ ਸੀ.ਪੀ.ਆਈ ਐਮ, ਦਵਿੰਦਰ ਸਿੰਘ ਟੂਟੋਮਜਾਰਾ( ਆਪ), ਜ਼ੋਨ ਲੰਗੇਰੀ ਤੋਂ ਇਕਬਾਲ ਸਿੰਘ ਸਕਰੂਲੀ ਕਾਂਗਰਸ, ਗੁਰਦਾਵਰ ਰਾਮ ਡੰਡੇਵਾਲ (ਬੀਐਸਪੀ), ਚਰਨਜੀਤ ਸਿੰਘ ਸਕਰੂਲੀ (ਆਪ), ਜ਼ੋਨ ਕੋਟ ਫਤੂਹੀ ਤੋਂ ਸੁਖਵਿੰਦਰ ਕੌਰ ਆਪ, ਮਨਜੀਤ ਕੌਰ ਆਜ਼ਾਦ ਅਤੇ ਜ਼ੋਨ ਬਿਛੋਹੀ ਤੋਂ ਰਜਿੰਦਰ ਸਿੰਘ ਭੇੜੂਆ(ਆਪ), ਬਲਵੀਰ ਸਿੰਘ (ਸ਼੍ਰੋਮਣੀ ਆਕਾਲੀ ਦਲ), ਮੋਹਣ ਸਿੰਘ ਸੂਨਾ (ਬੀਜੇਪੀ) ਵਜੋਂ ਕਾਗਜ਼ ਭਰ ਕੇ ਚੋਣ ਮੈਦਾਨ ਉੱਤਰੇ ਹਨ | ਉਨਾਂ ਦੱਸਿਆ ਕਿ ਜ਼ੋਨ ਖੈਰੜ ਰਾਵਲ ਬਸੀ, ਜ਼ੋਨ ਬੱਡੋਂ, ਜ਼ੋਨ ਜਾਂਗਣੀਵਾਲ, ਜ਼ੋਨ ਬੱਬੇਲੀ, ਜ਼ੋਨ ਜੰਡੋਲੀ, ਜ਼ੋਨ ਮੈਲੀ, ਜ਼ੋਨ ਰਾਮਪੁਰ, ਜ਼ੋਨ ਲਲਵਾਣ, ਜ਼ੋਨ ਬਹਿਬਲਪੁਰ ਤੋਂ ਇੱਕ ਹੀ 'ਆਪ' ਦੇ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ ਤੇ ਨਿਰਵਿਘਨ ਜੇਤੂ ਰਹੇ |