10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਆਮ ਆਦਮੀ ਪਾਰਟੀ ਛੱਡ ਅਕਾਲੀ ਦਲ 'ਚ ਸ਼ਾਮਿਲ ਹੋਏ ਆਗੂਆਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 07-12-2025
ਗੜ੍ਹਸ਼ੰਕਰ, 6 ਦਸੰਬਰ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਹਲਕਾ ਗੜ੍ਹਸ਼ੰਕਰ ਦੇ ਆਗੂਆਂ ਤੇ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਰੌਕੀ ਪਹਿਲਵਾਨ ਅਤੇ ਮੱਖਣ ਸਿੰਘ ਚੌਹਾਨ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਗੜ੍ਹਸ਼ੰਕਰ ਦਾ ਇਥੇ ਸ਼ਹੀਦ ਭਗਤ ਸਿੰਘ ਸਮਾਰਕ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਮਨਪ੍ਰੀਤ ਸਿੰਘ ਰੌਕੀ ਨੇ ਕਿਹਾ ਕਿ ਮੈਂ ਅਕਾਲੀ ਦਲ ਦੀ ਮਜ਼ਬੂਤੀ ਲਈ ਸਭ ਨਾਲ ਮਿਲਕੇ ਹਰ ਉਪਰਾਲਾ ਕਰਾਂਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਤੋਂ ਰੋਕਣ ਲਈ ਮੇਰੇ ਨਾਲ ਜੋ ਵਧੀਕੀ ਕੀਤੀ ਗਈ ਹੈ ਉਸਦੀ ਦਰਖਾਸਤ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਦੇਣ ਜਾ ਰਿਹਾ ਹੈ ਤੇ ਇਨਸਾਫ਼ ਮਿਲਣ ਤੱਕ ਇਹ ਲੜਾਈ ਜਾਰੀ ਰੱਖਾਂਗਾ | ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ ਅਤੇ ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ ਨੇ ਦੋਵੇਂ ਆਗੂਆਂ ਦਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਰੌਕੀ ਨਾਲ ਜੋ ਘਟਨਾ ਵਾਪਰੀ ਨੂੰ ਉਸ ਲਈ ਇਨਸਾਫ਼ ਮਿਲਣ ਤੱਕ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਇਕਬਾਲ ਸਿੰਘ ਖੇੜਾ, ਜੋਗਾ ਸਿੰਘ ਇਬਰਾਹੀਮਪੁਰ, ਹਰਪ੍ਰੀਤ ਸਿੰਘ ਬੈਂਸ, ਜਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਜਸਕਮਲ ਸਿੰਘ ਢਾਡਾਂ ਕਲਾ, ਜਸਵਿੰਦਰ ਸਿੰਘ ਲੱਲੀਆਂ, ਲਖਵੀਰ ਸਿੰਘ ਕਾਲੇਵਾਲ, ਸੁਰਿੰਦਰ ਸਿੰਘ ਗੜ੍ਹਸ਼ੰਕਰ, ਜਤਿੰਦਰ ਸਿੰਘ ਬੇਦੀ, ਸੁਖਵਿੰਦਰ ਸਿੰਘ ਰੁੜਕੀਖਾਸ, ਜਗਪਾਲ ਸਿੰਘ ਰੁੜਕੀਖਾਸ, ਦਿਲਬਾਗ ਸਿੰਘ ਰੁੜਕੀਖਾਸ, ਕੁਲਵਰਨ ਸਿੰਘ ਮੋਇਲਾ, ਅਵਤਾਰ ਸਿੰਘ ਪਰਮਾਰ ਬਿੰਜੋ, ਨਿਸ਼ਾਨ ਸਿੰਘ ਸਮੁੰਦੜਾ, ਸੁਖਵੀਰ ਸਿੰਘ ਭੰਮੀਆਂ, ਗੁਰਦਿਆਲ ਸਿੰਘ ਡੁੱਗਰੀ, ਕੁਲਵੀਰ ਸਿੰਘ ਡੋਗਰਪੁਰ, ਗੁਰਪਾਲ ਸਿੰਘ ਹੇਲਰਾਂ, ਸਰੂਪ ਸਿੰਘ ਹੇਲਰਾਂ, ਜਗਮੋਹਣ ਸਿੰਘ ਹਵੇਲੀ, ਪਰਮਜੀਤ ਸਿੰਘ ਪੰਮਾ, ਸੁਖਜੀਤ ਸਿੰਘ ਸੁੱਖਾ, ਲਵਲੀ ਮਾਹਿਲਪੁਰ, ਕੁਲਦੀਪ ਸਿੰਘ ਨੰਗਲ ਕਲਾਂ, ਸਤਵੀਰ ਸਿੰਘ ਨੰਗਲ ਕਲਾਂ, ਨਵਪ੍ਰੀਤ ਨਵੀ ਸੈਲਾ ਕਲਾਂ, ਇੰਦਰਜੀਤ ਸਿੰਘ ਸਲੇਮਪੁਰ, ਮੇਜਰ ਸਿੰਘ ਸਹੋਤਾ ਪੱਦੀ ਸੂਰਾ ਸਿੰਘ, ਸਰਬਜੀਤ ਸਿੰਘ ਪੱਦੀ ਸੂਰਾ ਸਿੰਘ, ਬਲਕਾਰ ਸਿੰਘ ਸਕਰੂਲੀ, ਬਲਵਿੰਦਰ ਸਿੰਘ ਬੈਂਸ ਖੇੜਾ, ਸੁਖਵਿੰਦਰ ਸਿੰਘ ਢਾਡਾ ਕਲਾਂ, ਧਰਮਿੰਦਰ ਬਿੱਲਾ, ਸੁਰੇਸ਼ ਕੁਮਾਰ ਜਾਲੀ, ਮੱਖਣ ਸਿੰਘ ਨੰਗਲ ਕਲਾਂ, ਅਵਤਾਰ ਸਿੰਘ ਨੰਬਰਦਾਰ ਢਾਡਾ ਕਲਾਂ, ਅਵਤਾਰ ਸਿੰਘ ਸੰਘਾ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਢਾਡਾ ਕਲਾਂ ਤੇ ਹੋਰ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਭੂੰਗਾ ਬਲਾਕ ਦੇ 23 ਹਲਕਿਆਂ ਲਈ ਕਾਂਗਰਸ ਤੇ 'ਆਪ' ਦੇ 23-23, ਅਕਾਲੀ ਦਲ ਦੇ 13, ਭਾਜਪਾ ਦੇ 8, ਬਸਪਾ ਦੇ 5 ਅਤੇ 1 ਆਜ... ਅਗਲੀ ਖ਼ਬਰ ਬਲਾਕ ਮਾਹਿਲਪੁਰ ਦੀਆਂ ਪੰਚਾਇਤ ਸੰਮਤੀ ਚੋਣਾਂ <br/>
Ad Position 24