ਨਸਰਾਲਾ, 19 ਦਸੰਬਰ (ਸਤਵੰਤ ਸਿੰਘ ਥਿਆੜਾ)-ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਜ਼ੋਨ ਹਰਦੋਖਾਨਪੁਰ ਤੋਂ 'ਆਪ' ਦੇ ਉਮੀਦਵਾਰ ਰਣਜੀਤ ਕੌਰ ਗਗਨੌਲੀ ਨੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਨੂੰ 657 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ | ਇਸ ਮੌਕੇ 'ਆਪ' ਦੇ ਉਮੀਦਵਾਰ ਰਣਜੀਤ ਕੌਰ ਨੂੰ 6495 ਵੋਟਾਂ ਪਈਆਂ, ਜਦ ਕਿ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 5838 ਵੋਟ ਮਿਲੇ | ਇਸੇ ਤਰ੍ਹਾਂ ਹੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ 2360, ਭਾਜਪਾ ਦੇ ਉਮੀਦਵਾਰ ਨੂੰ 1738, ਨੋਟਾ ਨੂੰ 79 ਤੇ 648 ਵੋਟਾਂ ਰੱਦ ਹੋਈਆਂ ਹਨ | ਚੋਣਾਂ ਦਾ ਨਤੀਜੇ ਦੇਰ ਰਾਤ ਆਉਣ ਕਰਕੇ ਰਣਜੀਤ ਕੌਰ ਦੇ ਘਰ ਸਵੇਰੇ ਹੀ ਵੋਟਰਾਂ ਤੇ ਸਪੋਟਰਾਂ ਦਾ ਤੰਤਾ ਲੱਗ ਗਿਆ ਤੇ ਲੋਕ ਆਪਣੇ ਉਮੀਦਵਾਰ ਨੂੰ ਜਿੱਤ ਦੀਆਂ ਵਧਾਈਆਂ ਦੇ ਰਹੇ ਸਨ | ਇਸ ਮੌਕੇ ਜੇਤੂ ਉਮੀਦਵਾਰ ਰਣਜੀਤ ਕੌਰ ਨੇ ਜਿੱਤ ਦੀ ਖ਼ੁਸ਼ੀ ਮਨਾਉਂਦਿਆਂ ਜਿੱਥੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਕੈਬਨਿਟ ਮੰਤਰੀ ਡਾ: ਰਵਜੋਤ ਵੱਲੋਂ ਕਰਵਾਏ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਵਿਚ ਕੀਤੇ ਕੰਮਾਂ ਕਰਕੇ ਹੀ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਹੈ | ਜਿੱਤ ਦੀ ਖ਼ੁਸ਼ੀ ਵਿਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਆਪ ਆਗੂ ਹਰਪ੍ਰੀਤ ਸਿੰਘ ਧਾਮੀ ਸਿੰਗੜੀਵਾਲਾ, ਮਨਜੀਤ ਸਿੰਘ ਸਰਕਲ ਪ੍ਰਧਾਨ, ਮਨਜੀਤ ਸਿੰਘ ਜੰਡਾ ਬਲਾਕ ਪ੍ਰਧਾਨ, ਸਰਪੰਚ ਜਰਨੈਲ ਸਿੰਘ, ਬਲਾਕ ਪ੍ਰਧਾਨ ਅਮਰਜੀਤ ਵਿਰਦੀ, ਸਰਪੰਚ ਕੁਲਵੰਤ ਸਿੰਘ ਪਿਆਲਾਂ, ਸਰਪੰਚ ਬਿੱਧੀ ਚੰਦ ਅਜੜਾਮ ਵਲੋਂ ਵਧਾਈ ਦਿੱਤੀ ਗਈ | ਇਸ ਮੌਕੇ ਹਰਪਾਲ ਸਿੰਘ ਗਗਨੌਲੀ, ਜੁਗਿੰਦਰ ਸਿੰਘ ਅਜੜਾਮ, ਰਘਵੀਰ ਸਿੰਘ ਹੂਸੈਨਪੁਰ, ਰੀਟਾ. ਥਾਣੇਦਾਰ ਜੁਗਰਾਜ ਸਿੰਘ, ਸੋਢੀ ਸਿੰਘ ਹੁਸੈਨਪੁਰ, ਸਰੋਜ ਰਾਣੀ, ਰੇਸ਼ਮ ਕੌਰ, ਇੰਦਰਜੀਤ ਕੌਰ, ਬਲਵਿੰਦਰ ਕੌਰ, ਮਧੂ ਬਾਲਾ, ਕੁਲਦੀਪ ਕੌਰ, ਕੁਲਵਿੰਦਰ ਕੌਰ, ਸੀਮਾ, ਮਹਿੰਦਰ ਕੌਰ, ਤਾਨੀਆ, ਹਰਜਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ |