ਬੀਣੇਵਾਲ, 21 ਦਸੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਅੱਡਾ ਝੁੰਗੀਆਂ ਤੋਂ ਬੀਣੇਵਾਲ ਪਿੰਡ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ | ਹਾਲਾਤ ਇਹ ਹਨ ਕਿ ਇਸ ਸੜਕ 'ਤੇ ਥਾਂ-ਥਾਂ ਟੋਏ ਬਣੇ ਹੋਏ ਹਨ ਤੇ ਟੋਇਆਂ ਵਿਚ ਸੜਕ ਨੇੜੇ ਲੱਗਦੇ ਘਰਾਂ ਦਾ ਗੰਦਾ ਪਾਣੀ ਹਰ ਰੋਜ਼ ਭਰ ਜਾਂਦਾ ਹੈ ਜਿਸ ਨਾਲ ਸੜਕ 'ਤੇ ਚਲਣਾਂ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ | ਇਸ ਸੜਕ ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਅਤੇ ਸੜਕ ਤੇ ਹਰ ਰੋਜ਼ ਵੱਡੀ ਗਿਣਤੀ ਵਿਚ ਓਵਰਲੋਡ ਟਿੱਪਰਾਂ ਕਰਕੇ ਹਾਲਤ ਬਹੁਤ ਤਰਸਯੋਗ ਹੋ ਗਈ ਹੈ | ਲੋਕਾਂ ਦੀ ਮੰਗ ਹੈ ਕਿ ਇਸ ਸੜਕ ਦੀ ਜਲਦੀ ਮੁਰੰਮਤ ਕੀਤੀ ਜਾਵੇ |