13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਟਿੱਪਰ ਦੀ ਟੱਕਰ ਕਾਰਨ ਪਿਓ-ਧੀ ਗੰਭੀਰ ਜ਼ਖ਼ਮੀ,

Ad Position 21
No active advertisement
ਅਜੀਤ ਡੈਸਕ 24-12-2025
ਹਾਜੀਪੁਰ, 23 ਦਸੰਬਰ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੀ ਪੁਲਿਸ ਨੇ ਟਿੱਪਰ ਚਾਲਕ ਵਲੋਂ ਸਕੂਟਰੀ ਸਵਾਰ ਪਿਉ-ਧੀ ਨੂੰ ਗ਼ਲਤ ਸਾਈਡ 'ਤੇ ਆ ਕੇ ਟੱਕਰ ਮਾਰ ਕੇ ਜ਼ਖਮੀ ਕਰ ਦੇਣ ਕਾਰਨ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਮਲ ਕੁਮਾਰ ਪੁੱਤਰ ਰਾਮਦਾਸ ਵਾਸੀ ਨੰਗਲ ਬਿਹਾਲਾਂ ਥਾਣਾ ਹਾਜੀਪੁਰ ਨੇ ਦੱਸਿਆ ਕਿ ਉਹ ਬੀਤੀ 28 ਨਵੰਬਰ 2025 ਨੂੰ ਸਵੇਰੇ 7 ਵਜੇ ਦੇ ਕਰੀਬ ਆਪਣੀ ਸਕੂਟਰੀ ਜਪੀਟਰ ਨੰਬਰ ਪੀ.ਬੀ. 07 ਏ. ਜੈਡ 4232 'ਤੇ ਸਵਾਰ ਹੋ ਕੇ ਆਪਣੀ ਲੜਕੀ ਗੋਮਰਾ ਨੂੰ ਸਰਵਹਿੱਤਕਾਰੀ ਸਕੂਲ ਹਾਜੀਪੁਰ ਵਿਖੇ ਛੱਡਣ ਆ ਰਿਹਾ ਸੀ | ਜਦੋਂ ਉਹ ਪਿੰਡ ਰਣਸੋਤਾ ਕਰੀਬ ਪੁੱਜਾ ਤਾਂ ਪਿੱਛਿਓਾ ਆ ਰਹੇ ਟਿੱਪਰ ਨੰਬਰ ਐਚ. ਪੀ. 20 ਐਚ 7073 ਜਿਸ ਦੇ ਡਰਾਈਵਰ ਨੇ ਬਿਨਾ ਹਾਰਨ ਦਿੱਤੇ ਗ਼ਲਤ ਸਾਈਡ ਤੋਂ ਆ ਕੇ ਸਾਡੇ 'ਚ ਟੱਕਰ ਮਾਰੀ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ | ਹਾਜੀਪੁਰ ਪੁਲਿਸ ਨੇ ਉਕਤ ਬਿਆਨ 'ਤੇ ਟਿੱਪਰ ਚਾਲਕ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਣ-ਐਲਾਨੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਯਸ਼ਪ੍ਰੀਤ ਕੁਮਾਰ ਵਲੋਂ ਪੇਂਟਿੰਗ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24