ਹੁਸ਼ਿਆਰਪੁਰ, 25 ਦਸੰਬਰ (ਬਲਜਿੰਦਰਪਾਲ ਸਿੰਘ)-ਵੱੁਡਲੈਂਡ ਅਰਲੀ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਕਿ੍ਸਮਸ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਖ਼ੁਸ਼ੀਆਂ ਭਰੇ ਮਾਹੌਲ 'ਚ ਮਨਾਇਆ ਗਿਆ | ਨੰਨੇ੍ਹ-ਮੁੰਨੇ ਬੱਚੇ ਸੋਹਣੀਆਂ ਸਾਂਤਾ ਕਲੋਜ਼ ਦੀਆਂ ਪੋਸ਼ਾਕਾਂ ਪਾ ਕੇ ਸਕੂਲ ਪਹੁੰਚੇ, ਜਿਸ ਨਾਲ ਸਾਰਾ ਸਕੂਲ ਖ਼ੁਸ਼ੀ ਅਤੇ ਉਤਸ਼ਾਹ ਨਾਲ ਰੌਸ਼ਨ ਹੋ ਗਿਆ | ਸਕੂਲ ਨੂੰ ਕ੍ਰਿਸਮਸ ਥੀਮ ਅਨੁਸਾਰ ਸੁੰਦਰ ਤਰੀਕੇ ਨਾਲ ਸਜਾਇਆ ਗਿਆ, ਜਿਸ ਨਾਲ ਸਮਾਗਮ ਦੀ ਰੌਣਕ ਹੋਰ ਵੱਧ ਗਈ | ਬੱਚਿਆਂ ਨੇ ਬੜੇ ਜੋਸ਼ ਅਤੇ ਖ਼ੁਸ਼ੀ ਨਾਲ ਵੱਖ-ਵੱਖ ਕਰਾਫ਼ਟ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਪ੍ਰਾਰਥਨਾ ਰਾਹੀਂ ਪਿਆਰ, ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਸਾਂਝਾ ਕੀਤਾ | ਇਸ ਖ਼ੁਸ਼ਗਵਾਰ ਮੌਕੇ 'ਤੇ ਸਾਂਤਾ ਕਲੋਜ਼ ਨੇ ਵੀ ਬੱਚਿਆਂ ਵਿਚ ਆ ਕੇ ਪਿਆਰ ਨਾਲ ਉਨ੍ਹਾਂ ਨੂੰ ਤੋਹਫ਼ੇ ਵੰਡੇ, ਜਿਸ ਨਾਲ ਨੰਨੇ ਚਿਹਰਿਆਂ 'ਤੇ ਮੁਸਕਾਨਾਂ ਹੋਰ ਵੀ ਖਿੜ ਗਈਆਂ | ਇਸ ਮੌਕੇ ਸਕੂਲ ਦੀ ਚੇਅਰਪਰਸਨ ਤਰਲੋਚਨ ਕੌਰ ਗਿੱਲ ਦੀ ਗਰਿਮਾਮਈ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਬਣਾ ਦਿੱਤਾ | ਨਾਲ ਹੀ ਸਕੂਲ ਦੀ ਅਕਾਦਮਿਕ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਬੱਚਿਆਂ ਨੂੰ ਆਪਸੀ ਪਿਆਰ, ਇੱਕਜੁੱਟਤਾ ਅਤੇ ਸਾਰੇ ਤਿਉਹਾਰ ਮਿਲ ਕੇ ਮਨਾਉਣ ਦੀ ਸਿੱਖਿਆ ਦਿੱਤੀ |