ਹੁਸ਼ਿਆਰਪੁਰ, 25 ਦਸੰਬਰ (ਬਲਜਿੰਦਰਪਾਲ ਸਿੰਘ)-ਸੋ੍ਰਮਣੀ ਅਕਾਲੀ ਦਲ ਦੇ ਆਗੂ ਪ੍ਰਭਪਾਲ ਸਿੰਘ ਬਾਜਵਾ ਵਾਸੀ ਬਜਵਾੜਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਹਰਿਆਣਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਸ਼ਿਵਪੁਰੀ ਵਿਖੇ ਕੀਤਾ ਗਿਆ | ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਮੈਂਬਰ ਰਾਜ ਸਭਾ ਵਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਲਾਲੀ ਬਾਜਵਾ ਜਿਲ੍ਹਾ ਪ੍ਰਧਾਨ ਸੋ੍ਰਮਣੀ ਅਕਾਲੀ ਦਲ (ਸਹਿਰੀ), ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਵਾਲਾਂ, ਸੁਮਿੱਤਰ ਸਿੰਘ ਸੀਕਰੀ ਆਗੂ ਪਾਰਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਉਨ੍ਹਾਂ ਨੂੰ ਸ਼ਰਧਾਜਲੀ ਦੇਣ ਲਈ ਉਨ੍ਹਾਂ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਏ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪ੍ਰਭਪਾਲ ਸਿੰਘ ਬਾਜਵਾ ਦੀ ਮੌਤ ਨਾਲ ਨਾ ਸਿਰਫ ਪਰਿਵਾਰ ਬਲਕਿ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਪ੍ਰਭਪਾਲ ਸਿੰਘ ਬਾਜਵਾ ਨੇ ਲੰਬਾ ਸਮਾਂ ਸੋ੍ਰਮਣੀ ਅਕਾਲੀ ਦਲ 'ਚ ਇਮਾਨਦਾਰੀ ਸੇਵਾਵਾਂ ਨਿਭਾਈਆਂ , ਜਿਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ | ਇਸ ਮੌਕੇ ਕੁਲਦੀਪ ਸਿੰਘ ਬੱਬੂ ਬਜਵਾੜਾ, ਹਰਿੰਦਰਪਾਲ ਸਿੰਘ ਝਿੰਜਰ, ਜੁਪਿੰਦਰਪਾਲ ਸਿੰਘ ਅਟਵਾਲ, ਬਲਰਾਜ ਸਿੰਘ ਚੌਹਾਨ, ਹਰਸਿਮਰਨ ਸਿੰਘ ਹਰਜੀ ਬਾਜਵਾ, ਸਾਬਕਾ ਕੌਂਸਲਰ ਸੁਖਦੇਵ ਸਿੰਘ ਔਜਲਾ, ਸੁਖਜਿੰਦਰ ਔਜਲਾ, ਰਾਣਾ ਰਣਵੀਰ ਸਿੰਘ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਰਣਧੀਰ ਸਿੰਘ ਭਾਰਜ, ਦਵਿੰਦਰ ਸਿੰਘ ਬੈਂਸ, ਗੁਰਪ੍ਰੀਤ ਸਿੰਘ ਕੋਹਲੀ, ਇਕਬਾਲ ਸਿੰਘ ਗੋਪੀ, ਕੰਨਵਰਦੀਪ ਸਿੰਘ ਬਾਜਵਾ, ਵਿਸ਼ਾਲ ਆਦੀਆ, ਸੁਖਵਿੰਦਰ ਸਿੰਘ ਰਿਆੜ, ਸਤਪਾਲ ਸਿੰਘ ਭੁਲਾਣਾ, ਸ਼ਿਵਦੇਵ ਸਿੰਘ ਬਾਜਵਾ, ਮਨਦੀਪ ਜਸਵਾਲ, ਆਦਿ ਹਾਜ਼ਰ ਸਨ |