15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਵ.ਦਵਿੰਦਰ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਫੁਗਲਾਣਾ 'ਚ ਧੂਮ-ਧੜੱਕੇ ਨਾਲ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 26-12-2025
ਹੁਸ਼ਿਆਰਪੁਰ, 25 ਦਸੰਬਰ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਵੱਲੋਂ ਸਵ: ਦਵਿੰਦਰ ਸਿੰਘ ਪਰਮਾਰ ਦੀ ਯਾਦ 'ਚ ਦੂਸਰਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਪਿੰਡ ਫੁਗਲਾਣਾ ਦੀ ਗਰਾਊਾਡ 'ਚ ਸਭਾ ਦੇ ਸਰਪ੍ਰਸਤ ਫ਼ਤਿਹ ਸਿੰਘ ਪਰਹਾਰ ਦੀ ਅਗਵਾਈ 'ਚ ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਦੋਆਬਾ ਜਨਰਲ ਕੈਟਾਗਰੀ ਦੇ ਯਤਨਾਂ ਸਦਕਾ ਧੂਮ ਧੜਕੇ ਨਾਲ ਸ਼ੁਰੂ ਹੋਇਆ | ਟੂਰਨਾਮੈਂਟ ਦਾ ਉਦਘਾਟਨ ਅਰਦਾਸ ਉਪਰੰਤ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਤਰਨਾ ਦਲ ਬਜਵਾੜਾ ਤੇ ਜਤਿੰਦਰ ਸਿੰਘ ਵਿੱਕੀ ਪਰਮਾਰ ਅਮਰੀਕਾ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਬਾਬਾ ਗੁਰਦੇਵ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਵੀ ਮਨੁੱਖੀ ਜੀਵਨ 'ਚ ਖੇਡਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ ਅਤੇ ਖ਼ੁਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲਵਾਨਾਂ ਦੇ ਘੋਲ ਮੱਲ ਅਖਾੜਿਆਂ 'ਚ ਕਰਵਾਉਂਦੇ ਸਨ | ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਮਾੜੀਆਂ ਅਲਾਮਤਾਂ ਤੋਂ ਰੋਕਣ ਦਾ ਸਭ ਤੋਂ ਵੱਡਾ ਸਾਧਨ ਹਨ | ਟੂਰਨਾਮੈਂਟ ਦਾ ਉਦਘਾਟਨੀ ਮੈਚ ਪਿੰਡ ਪਧਿਆਣਾ ਅਤੇ ਅਜੜਾਮ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿਚ ਪਧਿਆਣਾ ਦੀ ਟੀਮ ਜੇਤੂ ਰਹੀ | ਟੂਰਨਾਮੈਂਟ 'ਚ ਵਿਸ਼ੇਸ਼ ਤੌਰ 'ਤੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਸਹੋਤਾ ਕੈਨੇਡਾ, ਮਲਕੀਤ ਸਿੰਘ ਪ੍ਰਧਾਨ ਵਿਸ਼ਵ ਦੋਆਬਾ ਰਾਜਪੂਤ ਸਭਾ ਇਟਲੀ, ਗੁਰਮੀਤ ਸਿੰਘ ਫੁਗਲਾਣਾ ਪ੍ਰਧਾਨ ਸ਼ੇਰੇ ਪੰਜਾਬ ਸਪੋਰਟਸ ਕਲੱਬ, ਖੇਡ ਪ੍ਰਮੋਟਰ ਉਂਕਾਰ ਸਿੰਘ ਮਿਨਹਾਸ ਹਾਜ਼ਰ ਹੋਏ | ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਆਖ਼ਰੀ ਦਿਨ ਇਨਾਮਾਂ ਦੀ ਵੰਡ ਸਾਂਸਦ ਡਾ: ਰਾਜ ਕੁਮਾਰ ਚੱਬੇਵਾਲ ਤੇ ਹਲਕਾ ਵਿਧਾਇਕ ਡਾ: ਇਸ਼ਾਂਕ ਕੁਮਾਰ ਵੱਲੋਂ ਕੀਤੀ ਜਾਵੇਗੀ ਅਤੇ ਇਸੇ ਦਿਨ ਲੜਕੀਆਂ ਦਾ ਫੁੱਟਬਾਲ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਭਾਮ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਲਰਾ, ਸਰਪੰਚ ਵਿਪਨ ਠਾਕੁਰ, ਸੁਰਜੀਤ ਸਿੰਘ ਮਸੁੂਤਾ ਭੁੰਗਰਨੀ, ਸੰਮਤੀ ਮੈਂਬਰ ਹਰਮੇਸ਼ ਕੁਮਾਰ, ਸਾਬਕਾ ਸਰਪੰਚ ਚਰਨਜੀਤ ਸਿੰਘ, ਜਗਤਾਰ ਸਿੰਘ ਭੁੰਗਰਨੀ, ਅਵਤਾਰ ਸਿੰਘ ਮਿੱਠੂ, ਅਵਤਾਰ ਸਿੰਘ ਡਾਂਡੀਆ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਭਾਜਪਾ, ਸੰਜੀਵ ਜਸਵਾਲ, ਚੇਅਰਮੈਨ ਜਸਪਾਲ ਸਿੰਘ ਪਰਮਾਰ, ਸਤਵੀਰ ਸਿੰਘ ਪਰਮਾਰ, ਸੋਨੂੰ ਟੇਲਰ, ਗੁਰਦਿਆਲ ਸਿੰਘ ਜਲਵੇੜਾ, ਜਸਵੀਰ ਸਿੰਘ ਭਾਮ, ਮੰਗਲ ਸਿੰਘ ਜਲਵੇੜਾ, ਬਲਵੀਰ ਸਿੰਘ ਲੁਟੇਰਾ ਕਲਾਂ, ਰਵਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਗਗਨ ਚੀਮਾ ਦਾ ਸੰਮਤੀ ਮੈਂਬਰ ਬਣਨ 'ਤੇ ਸਨਮਾਨ <br/> ਅਗਲੀ ਖ਼ਬਰ ਸੋ੍ਰਮਣੀ ਅਕਾਲੀ ਦਲ ਦੇ ਆਗੂ ਪ੍ਰਭਪਾਲ ਸਿੰਘ ਬਾਜਵਾ ਨੂੰ ੂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>
Ad Position 24