29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਟਿ੍ਪਲ. ਐਮ. ਸਕੂਲ ਆਫ਼ ਐਕਸੀਲੈਂਸ ਨੂੰ ਬਾਰ੍ਹਵੀਂ ਤੱਕ ਪੜ੍ਹਾਉਣ ਲਈ ਐਫੀਲੀਏੇਸ਼ਨ ਨੰਬਰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 28-12-2025
ਹੁਸ਼ਿਆਰਪੁਰ, 27 ਦਸੰਬਰ (ਬਲਜਿੰਦਰਪਾਲ ਸਿੰਘ)-ਟਿ੍ਪਲ.ਐਮ. ਸਕੂਲ ਆਫ਼ ਐਕਸੀਲੈਂਸ ਨੂੰ ਬਾਹਰਵੀਂ ਤੱਕ ਪੜ੍ਹਾਉਣ ਦਾ ਐਫੀਲੀਏਸ਼ਨ ਨੰਬਰ ਮਿਲਣ 'ਤੇ ਮੈਨੇਜਮੈਂਟ ਅਤੇ ਸਕੂਲ 'ਚ ਖ਼ੁਸ਼ੀ ਦਾ ਮਾਹੌਲ ਬਣ ਗਿਆ | ਇਸ ਮੌਕੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਮੁੱਖ ਅਧਿਆਪਕਾ ਰੇਨੂੰ ਚਾਹਲ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੀ ਮੁੱਖ ਨਿਰਦੇਸ਼ਕਾਂ ਮੈਡਮ ਸੁਦੇਸ਼ ਰਾਣੀ ਕਪੂਰ, ਨਿਰਦੇਸ਼ਕਾਂ ਰੀਨਾ ਕਪੂਰ ਅਤੇ ਪ੍ਰੋ. ਮਨੋਜ ਕਪੂਰ ਨੂੰ ਜਾਂਦਾ ਹੈ | ਜਿਨ੍ਹਾਂ ਦੀ ਅਣਥੱਕ ਮਿਹਨਤ ਦੇ ਸਦਕਾ ਸਕੂਲ ਦੀ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਆਗਿਆ ਮਿਲੀ ਹੈ | ਉਨ੍ਹਾਂ ਕਿਹਾ ਕ ਸਕੂਲ 'ਚ 2026-27 ਦੇ ਸੈਸ਼ਨ ਲਈ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪ੍ਰੋ. ਮਨੋਜ ਕਪੂਰ ਦੀ ਰਹਿਨੁਮਾਈ ਅਤੇ ਮਾਰਗ ਦਰਸ਼ਨ ਦੇ ਚੱਲਦਿਆਂ ਸਕੂਲ ਨੇ ਅਨੇਕਾਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਹ ਪ੍ਰਾਪਤੀ ਵੀ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਪ੍ਰੋ. ਮਨੋਜ ਕਪੂਰ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਮਕਸਦ ਵਿਦਿਆਰਥੀਆਂ ਨੂੰ ੳੱੁਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਇਸ ਮੁਕਾਬਲੇਬਾਜ਼ੀ ਵਾਲੇ ਦੌਰ 'ਚ ਸਭ ਤੋਂ ਮੋਹਰੀ ਬਣ ਕੇ ਆਪਣੀ ਮੰਜ਼ਿਲ ਹਾਸਲ ਕਰਨ | ਇਸ ਮੌਕੇ ਅਕੈਡਮਿਕ ਕੋਆਰਡੀਨੇਟਰ ਗੀਤਾਂਜਲੀ, ਮੀਨਾ ਵਸ਼ਿਸ਼ਟ, ਪ੍ਰੀ. ਪ੍ਰਾਇਮਰੀ ਹੈਡ ਰਾਕੇਸ਼ ਭਸ਼ੀਨ, ਐਡਮਨਿਸਟੇ੍ਰਸ਼ਨ ਕੋਆਰਡੀਨੇਟਰ ਅਕਸ਼ੈ ਸਾਰਦਾ, ਪ੍ਰੀ. ਸਕੂਲ ਹੈਡ ਮੈਡਮ ਸਵਿਤਾ, ਪ੍ਰਾਇਮਰੀ ਕੋਆਰਡੀਨੇਟਰ ਮੈਡਮ ਮੀਨਾ ਤੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਪਿ੍ੰ. ਡੀ.ਐਲ. ਆਨੰਦ ਮੈਮੋਰੀਅਲ ਸਕਾਲਰਸ਼ਿਪ ਲਈ ਆਨੰਦ ਪਰਿਵਾਰ ਵਲੋਂ ਰਾਸ਼ੀ ਭੇਟ <br/> ਅਗਲੀ ਖ਼ਬਰ ਨਰੋਏ ਸਮਾਜ ਦੀ ਸਿਰਜਣਾ ਲਈ ਪਿੰਡਾਂ ਤੱਕ ਕੀਤੀ ਜਾ ਰਹੀ ਹੈ ਪਹੁੰਚ - ਸੀ.ਜੇ.ਐਮ. ਗੋਇਲ <br/>
Ad Position 24