29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪਿ੍ੰ. ਡੀ.ਐਲ. ਆਨੰਦ ਮੈਮੋਰੀਅਲ ਸਕਾਲਰਸ਼ਿਪ ਲਈ ਆਨੰਦ ਪਰਿਵਾਰ ਵਲੋਂ ਰਾਸ਼ੀ ਭੇਟ <br/>

Ad Position 21
No active advertisement
ਅਜੀਤ ਡੈਸਕ 28-12-2025
ਹੁਸ਼ਿਆਰਪੁਰ, 27 ਦਸੰਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਸਾਬਕਾ ਪਿ੍ੰ. ਤੇ ਪ੍ਰਬੰਧਕ ਕਮੇਟੀ ਦੇ ਸਕੱਤਰ ਸਵ. ਡੀ. ਐਲ. ਆਨੰਦ ਦੀ ਬਰਸੀ ਮੌਕੇ ਉਨ੍ਹਾਂ ਦੀ ਪਤਨੀ ਸ਼ਸ਼ੀ ਬਾਲਾ ਆਨੰਦ ਨੇ 1 ਲੱਖ ਦੀ ਸਹਿਯੋਗ ਰਾਸ਼ੀ ਦਾ ਚੈੱਕ ਪਿ੍ੰ. ਡਾ. ਵਿਨੇ ਕੁਮਾਰ ਨੂੰ ਸੌਂਪਦੇ ਹੋਏ ਇੱਛਾ ਪ੍ਰਗਟ ਕੀਤੀ ਕਿ ਹਰ ਸਾਲ ਇਸ ਰਾਸ਼ੀ ਦਾ ਸਾਲਾਨਾ ਵਿਆਜ ਸੰਸਥਾ ਦੇ ਅਰਥ ਸ਼ਾਸਤਰ ਦੇ ਹੋਣਹਾਰ ਵਿਦਿਆਰਥੀ ਨੂੰ ਵਜ਼ੀਫ਼ੇ ਦੇ ਰੂਪ ਵਿਚ ਦਿੱਤਾ ਜਾਵੇ | ਇਸ ਮੌਕੇ ਉਨ੍ਹਾਂ ਦੀਆਂ ਪੁੱਤਰੀਆਂ ਪ੍ਰੀਤੀ ਸ਼ਰਮਾ ਤੇ ਰੰਜਨਾ ਵੀ ਹਾਜ਼ਰ ਸਨ | ਪਿ੍ੰ. ਵਿਨੇ ਕੁਮਾਰ ਨੇ ਡੀ.ਐਲ. ਆਨੰਦ ਨੂੰ ਸ਼ਰਧਾਂਜਲੀ ਦਿੰਦਿਆਂ ਪਿ੍ੰ. ਡੀ.ਐਲ. ਆਨੰਦ ਮੈਮੋਰੀਅਲ ਸਕਾਲਰਸ਼ਿਪ ਲਈ ਦਿੱਤੀ ਸਹਿਯੋਗ ਰਾਸ਼ੀ ਲਈ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਡੀ.ਐਲ. ਆਨੰਦ ਨੇ ਜਿੱਥੇ ਇਕ ਸਿਖਸ਼ਕ ਦੇ ਤੌਰ 'ਤੇ ਵਿਦਿਆਰਥੀਆਂ ਦਾ ਇਕਨੋਮੀਕਸ ਵਿਸ਼ੇ ਪ੍ਰਤੀ ਰੁਝਾਨ ਵਧਾਇਆ ਉੱਥੇ 1990 ਤੋਂ 1999 ਤੱਕ ਸੰਸਥਾ ਦੇ ਪਿ੍ੰਸੀਪਲ ਵਜੋਂ ਸੇਵਾਵਾਂ ਦਿੱਤੀਆਂ | ਡਾ. ਅਨੂਪ ਕੁਮਾਰ, ਆਰ.ਐਮ. ਭਲਾ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਸ ਸਹਿਯੋਗ ਰਾਸ਼ੀ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਿਤ੍ਰੋਦਾ ਦੇ ਬਿਆਨ ਨਾਲ ਕਾਂਗਰਸ ਦਾ ਦੇਸ਼ ਵਿਰੋਧੀ ਚਿਹਰਾ ਹੋਇਆ ਨੰਗਾ-ਭਾਜਪਾ ਆਗੂ <br/> ਅਗਲੀ ਖ਼ਬਰ ਟਿ੍ਪਲ. ਐਮ. ਸਕੂਲ ਆਫ਼ ਐਕਸੀਲੈਂਸ ਨੂੰ ਬਾਰ੍ਹਵੀਂ ਤੱਕ ਪੜ੍ਹਾਉਣ ਲਈ ਐਫੀਲੀਏੇਸ਼ਨ ਨੰਬਰ ਮਿਲਿਆ <br/>
Ad Position 24