19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਡਾ. ਬੀ.ਆਰ. ਅੰਬੇਡਕਰ ਮਿਸ਼ਨ ਟਰੱਸਟ ਨੇ ਮੈਡੀਕਲ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 29-12-2025
ਗੜ੍ਹਸ਼ੰਕਰ, 28 ਦਸੰਬਰ (ਧਾਲੀਵਾਲ)-ਡਾ. ਬੀ.ਆਰ. ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵੱਲੋਂ ਡਾ. ਅਵਤਾਰ ਸਿੰਘ ਦੀ ਅਗਵਾਈ ਹੇਠ ਹਫ਼ਤਾਵਾਰੀ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਵਿਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਜਸਵੰਤ ਥਿੰਦ ਐੱਸ.ਐੱਮ.ਓ. ਮਾਹਿਲਪੁਰ ਅਤੇ ਡੈਂਟਲ ਸਰਜਨ ਡਾ. ਅਵਤਾਰ ਸਿੰਘ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ ਦੌਰਾਨ ਐੱਨ.ਆਰ.ਆਈ. ਹਰਬਲਾਸ ਯੂ.ਐੱਸ.ਏ ਪੁੱਤਰ ਸ੍ਰੀ ਵਰਿਆਮਾ ਰਾਮ ਦੇਨੋਵਾਲ ਖੁਰਦ ਵੱਲੋਂ ਟਰੱਸਟ ਦੇ ਸਹਿਯੋਗ ਲਈ 50 ਹਜ਼ਾਰ ਰੁਪਏ ਸਹਾਇਤਾ ਵਜੋਂ ਭੇਟ ਕੀਤੇ ਗਏ | ਇਸ ਮੌਕੇ ਰਣਬੀਰ ਬੱਬਰ, ਪੀ.ਐੱਲ. ਸੂਦ, ਪ੍ਰਦੀਪ ਕੁਮਾਰ ਗੁਰੂ, ਲੈਕਚਰਾਰ ਸਤਨਾਮ ਸਿੰਘ ਸੂੰਨੀ, ਲੈਕਚਰਾਰ ਰਾਜ ਕੁਮਾਰ, ਮਾ. ਹਰੀ ਰਾਮ, ਕੁੰਦਨ ਲਾਲ ਬਡੇਸਰੋਂ, ਦਵਿੰਦਰ ਬਾਹੋਵਾਲ, ਏ.ਐੱਸ.ਆਈ. ਹਰਮੇਸ਼ ਲਾਲ, ਪ੍ਰਦੀਪ ਕੁਮਾਰ ਰੱਤੂ ਗੜ੍ਹਸ਼ੰਕਰ, ਮਾ. ਜਸਵਿੰਦਰ ਸਿੰਘ ਦੇਨੋਵਾਲ ਖੁਰਦ ਆਦਿ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਪਾਬੰਦੀਸ਼ੁਦਾ ਪਲਾਸਟਿਕ ਡੋਰ ਦੇ 11 ਗੱਟੂ ਸਮੇਤ ਇਕ ਦੁਕਾਨਦਾਰ ਕਾਬੂ <br/> ਅਗਲੀ ਖ਼ਬਰ ਮੇਹਟੀਆਣਾ ਪੁਲਿਸ ਵਲੋਂ 77 ਗ੍ਰਾਮ ਹੈਰੋਇਨ ਤੇ ਨਸ਼ੇੜੀ ਸਮੇਤ 3 ਕਾਬੂ <br/>
Ad Position 24