19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਆਰ. ਜੇ. ਕ੍ਰੀਏਟਰਜ਼ ਵਲੋਂ ਸਿਟੀ ਸੈਂਟਰ ਹੁਸ਼ਿਆਰਪੁਰ 'ਚ 'ਵੱਖਰਾ ਸਵੈਗ' ਐਗਜੀਬਿਸ਼ਨ ਦਾ ਸ਼ਾਨਦਾਰ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 29-12-2025
ਹੁਸ਼ਿਆਰਪੁਰ, 28 ਦਸੰਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਪ੍ਰਮੁੱਖ ਸਪਾਂਸਰ, ਪੰਜਾਬ ਟੂਰਿਜ਼ਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਰ.ਜੇ. ਕ੍ਰੀਏਟਰਜ਼ ਵੱਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ ਦੀ ਸ਼ਾਪਿੰਗ ਅਤੇ ਲਾਈਫ਼ ਸਟਾਈਲ ਐਗਜ਼ੀਬੀਸ਼ਨ 'ਵੱਖਰਾ ਸਵੈਗ' ਸਿਟੀ ਸੈਂਟਰ ਹੁਸ਼ਿਆਰਪੁਰ 'ਚ ਸ਼ਾਨਦਾਰ ਆਗਾਜ਼ ਹੋਇਆ | ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਸਮੇਤ ਸ਼ਹਿਰ ਦੀਆਂ ਸਮਾਜਿਕ, ਵਪਾਰਕ ਅਤੇ ਸਭਿਆਚਾਰਕ ਹਸਤੀਆਂ ਦੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈਆਂ | ਇਸ ਮੈਗਾ ਐਗਜ਼ੀਬੀਸ਼ਨ ਵਿਚ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨਾਮੀ-ਗਰਾਮੀ ਐਗਜ਼ੀਬਿਟਰਾਂ ਨੇ ਆਪਣੇ-ਆਪਣੇ ਸਟਾਲ ਲਗਾਏ ਅਤੇ ਵਿੱਕਰੀ ਕੀਤੀ | ਸਮਾਗਮ ਵਿਚ ਸਰਤਾਜ ਮਹਿਮਾ ਬੇਕਰੀ ਹੁਸ਼ਿਆਰਪੁਰ, ਸ਼ਿਵ ਪਲਾਸਟਿਕ, ਮਥਾਰੂ ਐਕਸਪੋਰਟਸ, ਪੰਜਾਬ ਬੂਟ ਹਾਊਸ, ਅੰਬਾਲਾ ਚਾਟ ਭੰਡਾਰ, ਮੋਦੀ ਜੁਐਲਰਜ਼, ਐਮ.ਐਚ ਹੌਂਡਾ ਐਕਟਿਵਾ, ਭਾਰਤ ਸਿਲਕ ਸਟੋਰ, ਵਿਜੇ ਬ੍ਰਾਇਡਲ ਅਤੇ ਰੁਦਰਾ ਕ੍ਰੀਏਸ਼ਨ ਵਰਗੇ ਪ੍ਰਸਿੱਧ ਬਰਾਂਡ ਸ਼ਾਮਲ ਹੋਏ, ਜਿਸ ਨਾਲ ਖ਼ਰੀਦਦਾਰਾਂ ਨੂੰ ਇਕ ਹੀ ਛੱਤ ਹੇਠ ਵੱਖ-ਵੱਖ ਵੰਨਗੀਆਂ ਪ੍ਰਾਪਤ ਹੋਈਆਂ | ਇਸ ਤੋਂ ਇਲਾਵਾ ਜੀ.ਐਨ ਫੈਬਰਿਕ, ਪੰਜਾਬੀ ਲਿਬਾਸ ਵਰਗੇ ਮਸ਼ਹੂਰ ਗਾਰਮੈਂਟ ਬ੍ਰਾਂਡਜ਼ ਨੇ ਵੀ ਆਪਣੀ ਆਕਰਸ਼ਕ ਰੇਂਜ ਪੇਸ਼ ਕੀਤੀ | ਹੁਸ਼ਿਆਰਪੁਰ ਦਾ ਪ੍ਰਸਿੱਧ ਜੁਐਲਰੀ ਬ੍ਰਾਂਡ ਨੀਲਮ ਜੁਐਲਜ਼ ਵੀ ਇਸ ਈਵੈਂਟ ਦਾ ਹਿੱਸਾ ਬਣਿਆ, ਜਿਸ ਨੇ ਗ੍ਰਾਹਕਾਂ ਦਾ ਖ਼ਾਸ ਧਿਆਨ ਖਿੱਚਿਆ, ਇਸ ਦੌਰਾਨ ਫ਼ੈਸ਼ਨ, ਫੂਡ, ਆਟੋਮੋਬਾਇਲ ਅਤੇ ਲਾਈਫ਼ ਸਟਾਈਲ ਨਾਲ ਸੰਬੰਧਿਤ ਸਟਾਲ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ | ਆਰ.ਜੇ. ਕ੍ਰੀਏਟਰਜ਼ ਦੇ ਕੋਆਰਡੀਨੇਟਰ ਡਾ. ਪੰਕਜ ਸ਼ਿਵ ਅਤੇ ਰੇਨੂੰ ਕੰਵਰ ਨੇ ਸਮਾਗਮ ਦੀ ਸ਼ਾਨ ਵਧਾਉਣ ਲਈ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਦੀ ਸ਼ਾਮ ਗੁਰੂ ਸਾਹਿਬਾਨਾਂ ਦੇ ਨਾਮ ਸਮਰਪਿਤ ਕੀਤੀ ਗਈ, ਜਿਸ ਦੌਰਾਨ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦਿਆਂ 'ਚਾਰ ਸਾਹਿਬਜ਼ਾਦੇ' ਫ਼ਿਲਮ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਲੇ ਵੀਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਡਾ. ਪੰਕਜ ਸ਼ਿਵ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਕਾਰਾਤਮਿਕ ਪ੍ਰਤੀਕਿਰਿਆ ਅਤੇ ਮੰਗ ਨੂੰ ਦੇਖਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਗਮ ਜਾਰੀ ਰਹਿਣਗੇ | ਆਰ.ਜੇ. ਕ੍ਰੀਏਟਰਜ਼ ਵੱਲੋਂ ਇਸ ਸਫਲ ਪ੍ਰੋਗਰਾਮ ਲਈ ਲਈ ਡਾ. ਰਵਜੋਤ ਹਸਪਤਾਲ, ਸ਼ਿਵ ਡੈਂਟਲ ਕਲੀਨਿਕ, ਰਾਜ ਥ੍ਰੀ.ਡੀ ਸਕੈਨਰਜ਼, ਐਕਸਿਸ ਲਾਈਫ਼ ਇੰਸ਼ੋਰੈਂਸ, ਆਈ.ਡੀ.ਐਫ.ਸੀ ਫਾਸਟ ਬੈਂਕ ਸਮੇਤ ਸਾਰੇ ਪ੍ਰਮੋਟਰਾਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਪੁਲਿਸ ਵਲੋਂ ਪਾਬੰਦੀਸ਼ੁਦਾ ਪਲਾਸਟਿਕ ਡੋਰ ਦੇ 11 ਗੱਟੂ ਸਮੇਤ ਇਕ ਦੁਕਾਨਦਾਰ ਕਾਬੂ <br/>
Ad Position 24