20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੜਕ ਹਾਦਸੇ ਵਿਚ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 29-12-2025
ਐਮਾਂ ਮਾਂਗਟ, 28 ਦਸੰਬਰ (ਗੁਰਾਇਆ)- ਬੀਤੀ ਦੇਰ ਰਾਤ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਸੈਣੀ ਢਾਬੇ (ਪਿੰਡ ਖ਼ਾਨਪੁਰ) ਦੇ ਨਜ਼ਦੀਕ ਸੰਘਣੀ ਧੁੰਦ ਦੇ ਚੱਲਦੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਕਿਸੇ ਅਗਿਆਤ ਵਾਹਨ ਦੇ ਨਾਲ ਟਕਰਾਉਣ ਨਾਲ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਇੱਕ ਨੌਜਵਾਨ ਸਾਗਰ ਸ਼ਰਮਾ (19) ਪੁੱਤਰ ਸੰਜੀਵ ਕੁਮਾਰ ਨਿਵਾਸੀ ਨਿਊ ਕਲੋਨੀ ਮੁਕੇਰੀਆਂ ਜੋ ਕੇ ਦੇਰ ਰਾਤ ਬੁਲਟ ਮੋਟਰਸਾਈਕਲ ਨੰਬਰ ਪੀ.ਬੀ.07 ਏ.ਓ.5835 ਤੇ ਸਵਾਰ ਹੋ ਕੇ ਮੁਕੇਰੀਆਂ ਤੋਂ ਦਸੂਹਾ ਵੱਲ ਕਿਸੇ ਢਾਬੇ 'ਤੇ ਖਾਣਾ ਖਾਣ ਲਈ ਜਾ ਰਿਹਾ ਸੀ ਜਿਵੇਂ ਹੀ ਉਹ ਸੈਣੀ ਢਾਬੇ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਗਹਿਰੀ ਧੁੰਦ ਵਿਚ ਅੱਗੇ ਜਾ ਰਹੇ ਕਿਸੇ ਅਗਿਆਤ ਵਾਹਨ ਨਾਲ ਜ਼ੋਰ ਨਾਲ ਟਕਰਾ ਕੇ ਸੜਕ 'ਤੇ ਡਿਗ ਪਿਆ ਅਤੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਲੋਕਾਂ ਵੱਲੋਂ ਮੁਕੇਰੀਆਂ ਹਸਪਤਾਲ ਪਹੰੁਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ | ਦੱਸਣਯੋਗ ਹੈ ਕਿ ਉਕਤ ਨੌਜਵਾਨ +2 ਦਾ ਵਿਦਿਆਰਥੀ ਸੀ ਜੋ ਦਸੂਹਾ ਦੇ ਕੈਂਬਰਿਜ ਸਕੂਲ ਵਿਚ ਪੜ੍ਹਦਾ ਸੀ | ਇਸ ਮੌਕੇ ਮੌਕੇ ਘਟਨਾ ਸਥਾਨ 'ਤੇ ਏ.ਐਸ.ਆਈ.ਰਾਮ ਸਿੰਘ ਪਹੰੁਚੇ ਜਿਨ੍ਹਾਂ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਆਸ ਪਾਸ ਤੋਂ ਜਾਣਕਾਰੀ ਪ੍ਰਾਪਤ ਕੀਤੀ | ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਡੰਗੋਰੀ-ਬੀਤ ਵਿਖੇ ਦੋ ਰਾਤਾਂ 'ਚ ਤਿੰਨ ਘਰਾਂ 'ਚ ਹੋਈਆਂ ਚੋਰੀਆਂ <br/> ਅਗਲੀ ਖ਼ਬਰ ਆਰ. ਜੇ. ਕ੍ਰੀਏਟਰਜ਼ ਵਲੋਂ ਸਿਟੀ ਸੈਂਟਰ ਹੁਸ਼ਿਆਰਪੁਰ 'ਚ 'ਵੱਖਰਾ ਸਵੈਗ' ਐਗਜੀਬਿਸ਼ਨ ਦਾ ਸ਼ਾਨਦਾਰ ਆਗਾਜ਼ <br/>
Ad Position 24