20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪਿੰਡ ਡੰਗੋਰੀ-ਬੀਤ ਵਿਖੇ ਦੋ ਰਾਤਾਂ 'ਚ ਤਿੰਨ ਘਰਾਂ 'ਚ ਹੋਈਆਂ ਚੋਰੀਆਂ <br/>

Ad Position 21
No active advertisement
ਅਜੀਤ ਡੈਸਕ 29-12-2025
ਬੀਣੇਵਾਲ, 28 ਦਸੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਡੰਗੋਰੀ ਵਿਚ ਚੋਰਾਂ ਵੱਲੋਂ ਦੋ ਦਿਨਾਂ ਵਿਚ ਤਿੰਨ ਬੰਦ ਪਏ ਘਰਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ | ਪਹਿਲੀ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਪੁੱਤਰ ਸਰਵਣ ਰਾਮ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਦਿੱਲੀ ਰਹਿੰਦੇ ਹਨ ਤੇ ਉਨ੍ਹਾਂ ਨੇ ਘਰ ਵਿਚ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ | 23 ਤੇ 24 ਦਸੰਬਰ ਦੀ ਦਰਮਿਆਨੀ ਰਾਤ ਨੂੰ ਤਿੰਨ ਚੋਰਾਂ ਨੇ ਘਰ ਵਿਚ ਦਾਖਲ ਹੋ ਕੇ ਪਹਿਲਾਂ ਕੈਮਰੇ ਉੱਪਰ ਨੂੰ ਕਰ ਦਿੱਤੇ ਤੇ ਫਿਰ ਘਰ ਦੇ ਦਰਵਾਜ਼ੇ,ਪੇਟੀ ਤੇ ਅਲਮਾਰੀ ਤੋੜ ਕੇ ਪੰਜ ਤੋਲੇ ਸੋਨੇ ਦੇ ਗਹਿਣੇ,ਦੋ ਚਾਂਦੀ ਦੇ ਕੰਗਣ, 50 ਹਜ਼ਾਰ ਰੁਪਏ ਨਗਦ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਚੋਰਾਂ ਦੀ ਗਿਣਤੀ ਤਿੰਨ ਸੀ ਤੇ ਘਟਨਾ ਰਾਤ ਕਰੀਬ 1.30 ਵਜੇ ਦੀ ਸੀ | ਜਦ ਉਨ੍ਹਾਂ ਨੇ ਸਵੇਰੇ ਕੈਮਰੇ ਚੈੱਕ ਕੀਤੇ ਤਾਂ ਕੈਮਰਿਆਂ ਨਾਲ ਛੇੜ ਛਾੜ ਕਰਨ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪਿੰਡ ਵਿਚ ਰਹਿੰਦੇ ਆਪਣੇ ਚਾਚੇ ਨੂੰ ਫ਼ੋਨ ਕੀਤਾ ਤਾਂ ਚੋਰੀ ਵਾਰੇ ਜਾਣਕਾਰੀ ਮਿਲੀ ਤੇ ਪਿੰਡ ਆ ਕੇ ਜਦ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਗਹਿਣੇ ਤੇ ਹੋਰ ਸਮਾਨ ਸਮੇਤ 50 ਹਜ਼ਾਰ ਰੁਪਏ ਗ਼ਾਇਬ ਸਨ | ਦੂਸਰੀ ਚੋਰੀ ਰੌਸ਼ਨ ਲਾਲ ਪੁੱਤਰ ਅਮੀਆਂ ਰਾਮ ਅਤੇ ਤੀਸਰੀ ਚੋਰੀ ਇਸੇ ਰਾਤ ਰਾਮ ਕੁਮਾਰ ਪੁੱਤਰ ਗੁਰਮੇਲ ਚੰਦ ਦੇ ਘਰ 25 ਤੇ 26 ਦਸੰਬਰ ਦੀ ਦਰਮਿਆਨੀ ਰਾਤ ਨੂੰ ਹੋਈ | ਇਹ ਦੋਵੇਂ ਪਰਿਵਾਰ ਲੁਧਿਆਣਾ ਰਹਿੰਦੇ ਹਨ | ਚੋਰਾਂ ਵੱਲੋਂ ਇਹਨਾਂ ਦੇ ਵੀ ਘਰ ਦੇ ਦਰਵਾਜ਼ੇ ਤੋੜ ਕੇ ਅਲਮਾਰੀਆਂ ਤੇ ਪੇਟੀਆਂ ਦੀ ਫਰੋਲਾ ਫਰਾਲੀ ਕੀਤੀ ਗਈ ਤੇ ਇੱਕ ਸੋਨੇ ਦੀ ਮੁੰਦਰੀ,ਇੱਕ ਸੋਨੇ ਦੀਆਂ ਬਾਲੀਆਂ ਦਾ ਜੋੜਾ,ਇੱਕ ਚਾਂਦੀ ਦੀਆਂ ਝਾਂਜਰਾਂ ਦਾ ਜੋੜਾ ਤੇ ਕੀਮਤੀ ਸਮਾਨ ਚੋਰ ਲੈ ਗਏ | ਪੀੜਿਤ ਪਰਿਵਾਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਤੇ ਪੁਲਿਸ ਕੈਮਰਿਆਂ ਰਾਹੀਂ ਚੋਰਾਂ ਦੀ ਭਾਲ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਗਲੀ ਖ਼ਬਰ ਸੜਕ ਹਾਦਸੇ ਵਿਚ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ <br/>
Ad Position 24