28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਤੋਂ ਸੇਧ ਲੈਣ ਦੀ ਲੋੜ-ਐਡ. ਧਾਮੀ <br/>

Ad Position 21
No active advertisement
ਅਜੀਤ ਡੈਸਕ 31-12-2025
ਹੁਸ਼ਿਆਰਪੁਰ, 30 ਦਸੰਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੱਖ-ਵੱਖ ਪਿੰਡਾਂ 'ਚ ਕਰਵਾਏ ਜਾ ਰਹੇ 'ਸਫਰ-ਏ-ਸ਼ਹਾਦਤ' ਸਮਾਗਮਾਂ ਤਹਿਤ ਪਿੰਡ ਮਹਿੰਦੀਪੁਰ ਵਿਖੇ ਇੰਜ. ਭੁਪਿੰਦਰ ਸਿੰਘ ਮਹਿੰਦੀਪੁਰ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ੍ਰਮਣੀ ਕਮੇਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਇਹ ਸਮਾਗਮ ਆਰੰਭੇ ਗਏ ਹਨ | ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ 'ਚ ਇਹ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਜੋ ਲੋਕ ਇਹ ਲਾਸਾਨੀ ਕੁਰਬਾਨੀ ਤੇ ਸ਼ਹੀਦੀ ਇਤਿਹਾਸ ਤੋਂ ਜਾਣੂ ਹੋ ਸਕਣ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਨੌਜਵਾਨ ਗੁਰਸਿੱਖੀ ਜੀਵਨ ਦੇ ਧਾਰਨੀ ਬਣਨ | ਇਸ ਮੌਕੇ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਸ਼ਾਮਚੁਰਾਸੀ ਸੰਦੀਪ ਸਿੰਘ ਸੀਕਰੀ, ਕੌਮੀ ਸੀਨੀਅਰ ਮੀਤ ਪ੍ਰਧਾਨ ਸੰਜੀਵ ਤਲਵਾੜ, ਨੀਤੀ ਤਲਵਾੜ, ਸੁਖਵਿੰਦਰ ਕੌਰ, ਯੂਥ ਅਕਾਲੀ ਦਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੰਗ, ਯੂਥ ਅਕਾਲੀ ਦਲ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ, ਨੰਬਰਦਾਰ ਤੀਰਥ ਸਿੰਘ ਸਤੌਰ, ਐਡ. ਸੂਰਜ ਸਿੰਘ ਬਾਗਪੁਰ, ਪਰਮਜੀਤ ਸਿੰਘ ਪੰਮੀ ਸਰਕਲ ਪ੍ਰਧਾਨ ਭੂੰਗਾ, ਪਿ੍. ਹਰਜਿੰਦਰ ਸਿੰਘ ਹਰਿਆਣਾ, ਗੁਰਪਾਲ ਸਿੰਘ ਲਾਚੋਵਾਲ, ਕਰਮਵੀਰ ਸਿੰਘ ਕਾਹਲੋਂ, ਸਤਪਾਲ ਸਿੰਘ ਭੁਲਾਣਾ, ਅਮਰਜੀਤ ਸਿੰਘ ਨੀਲਾ ਨਲੋਆ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਅਮਰੀਕ ਸਿੰਘ ਭਾਗੋਵਾਲ, ਗੁਰਜੀਤ ਸਿੰਘ ਨੀਲਾ ਨਲੋਆ, ਸੁਖਦੇਵ ਸਿੰਘ ਸੁੱਖਾ, ਜਸਵਿੰਦਰ ਸਿੰਘ ਬਾਗਪੁਰ, ਮਾ. ਕੁਲਵੰਤ ਸਿੰਘ ਖੁਣਖੁਣ, ਭਾਈ ਸੁਰਿੰਦਰ ਸਿੰਘ ਸਤੌਰ, ਮਾ. ਨਰਿੰਦਰਪਾਲ ਸਿੰਘ, ਸਰਪੰਚ ਅਸ਼ੋਕ ਕੁਮਾਰ ਭਾਗੋਵਾਲ, ਸੁਖਜਿੰਦਰ ਸਿੰਘ ਭਾਗੋਵਾਲ, ਬੀਬੀ ਰਵਿੰਦਰ ਕੌਰ ਮੁਰਾਦਪੁਰ, ਬੀਬੀ ਪਰਮਿੰਦਰਜੀਤ ਕੌਰ ਡਡਿਆਣਾ, ਸਰਪੰਚ ਰਜਿੰਦਰ ਕੁਮਾਰ ਮਹਿੰਦੀਪੁਰ, ਪੰਚ ਜਸਵਿੰਦਰ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਜ ਸੇਵਾ ਮੁਕਤੀ 'ਤੇ ਵਿਸ਼ੇਸ਼-ਜੂਨੀਅਰ ਅਸਿਸਟੈਂਟ ਸੁਨੀਤਾ ਰਾਣੀ ਲਾਖਾ <br/> ਅਗਲੀ ਖ਼ਬਰ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਪੂਰੇ ਜ਼ੋਰਾਂ 'ਤੇ-ਦਿਲਬਾਗ ਸਿੰਘ ਮੰਝਪੁਰ...
Ad Position 24