28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅੱਜ ਸੇਵਾ ਮੁਕਤੀ 'ਤੇ ਵਿਸ਼ੇਸ਼-ਜੂਨੀਅਰ ਅਸਿਸਟੈਂਟ ਸੁਨੀਤਾ ਰਾਣੀ ਲਾਖਾ <br/>

Ad Position 21
No active advertisement
ਅਜੀਤ ਡੈਸਕ 31-12-2025
ਗੜ੍ਹਦੀਵਾਲਾ - ਸਨੀਤਾ ਰਾਣੀ ਲਾਖਾ 37 ਸਾਲ ਦੀ ਨੌਕਰੀ ਕਰਕੇ 31 ਦਸੰਬਰ ਨੂੰ ਸਿੱਖਿਆ ਵਿਭਾਗ ਵਿਚੋਂ ਬਤੌਰ ਜੂਨੀਅਰ ਅਸਿਸਟੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਤੋਂ ਸੇਵਾ ਮੁਕਤ ਹੋ ਰਹੇ ਹਨ | ਆਪ ਦਾ ਜਨਮ 24 ਦਸੰਬਰ 1967 ਨੂੰ ਪਿਤਾ ਪ੍ਰਤਾਪ ਚੰਦ ਦੇ ਗ੍ਰਹਿ ਮਾਤਾ ਸ਼ੰਕਰੀ ਦੇਵੀ ਦੀ ਕੁੱਖੋਂ ਪਿੰਡ ਖੈਰਾਵਾਦ (ਦਸੂਹਾ) ਵਿਖੇ ਹੋਇਆ | ਮੁੱਢਲੀ ਸਿੱਖਿਆ ਆਪ ਨੇ ਪਿੰਡ ਦੇ ਸਕੂਲ ਤੋਂ ਅਤੇ 12ਵੀਂ ਤੱਕ ਦੀ ਸਿੱਖਿਆ ਡੀ.ਏ.ਵੀ. ਪਿੰਡੀਦਾਸ ਸਕੂਲ ਦਸੂਹਾ ਤੋਂ ਕਰਨ ਉਪਰੰਤ ਆਪ ਨੇ ਟਾਈਪਿੰਗ ਟੈੱਸਟ ਪਾਸ ਕੀਤਾ | ਆਪ 22 ਨਵੰਬਰ 1988 ਨੂੰ ਸਰਕਾਰੀ ਹਾਈ ਸਕੂਲ ਬੱਡਲਾ ਵਿਖੇ ਬਤੌਰ ਕਲਰਕ ਭਰਤੀ ਹੋਏ, ਉਪਰੰਤ 1995 ਤੋਂ ਸਰਕਾਰੀ ਹਾਈ ਸਕੂਲ ਡੱਫਰ ਵਿਖੇ ਨੌਕਰੀ ਕੀਤੀ | ਆਪ ਦਾ ਵਿਆਹ 1991 ਨੂੰ ਸਾਬਕਾ ਕਬੱਡੀ ਖਿਡਾਰੀ ਡਾ. ਸਵਿੰਦਰ ਸਿੰਘ ਲਾਖਾ (ਹੁਣ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ) ਨਾਲ ਹੋਇਆ | ਆਪ ਪਿੰਡ ਡੱਫਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ | -ਚੱਗਰ

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਵਿਖੇ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਤੋਂ ਸੇਧ ਲੈਣ ਦੀ ਲੋੜ-ਐਡ. ਧਾਮੀ <br/>
Ad Position 24