03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਭੱਟੀਆਂ ਢਾਹਾਂ ਵਾਸੀ ਕਿਸਾਨਾਂ ਨੇ ਅਰਬਨ ਅਸਟੇਟ ਤਹਿਤ ਜ਼ਮੀਨ ਐਕਵਾਇਰ ਦੇ ਵਿਰੋਧ 'ਚ ਸਰਕਾਰ ਵਿਰੁੱਧ ਖੋਲਿ੍ਹਆ ਮੋਰਚਾ

Ad Position 21
No active advertisement
ਅਜੀਤ ਡੈਸਕ 02-06-2025
ਹੰਬੜਾਂ, 1 ਜੂਨ (ਮੇਜਰ ਹੰਬੜਾਂ)-ਸਰਕਾਰ ਵਲੋਂ ਅਰਬਨ ਅਸਟੇਟ ਤਹਿਤ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ 'ਚ ਜਿੱਥੇ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਉਕਤ ਪ੍ਰੋਜੈਕਟ ਅਧੀਨ ਪਿੰਡ ਭੱਟੀਆਂ ਢਾਹਾਂ ਦੀ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪਿੰਡ ਵਾਸੀ ਕਿਸਾਨਾਂ ਵਲੋਂ 'ਆਪ' ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸਰਕਾਰ ਦੇ ਇਸ ਕਿਸਾਨ ਮਾਰੂ ਫ਼ੈਸਲੇ ਦਾ ਡੱਟਵਾਂ ਵਿਰੋਧ ਕੀਤਾ | ਪਿੰਡ ਵਾਸੀਆਂ ਵਲੋਂ ਜ਼ਮੀਨ ਐਕਵਾਇਰ ਨੂੰ ਲੈ ਕੇ ਸਰਕਾਰ ਵਿਰੁੱਧ ਇਕੱਤਰਤਾ ਸਮੇਂ ਸਰਕਾਰ ਦੇ ਜ਼ਮੀਨ ਐਕਵਾਇਰ ਕਰਨ ਦੇ ਫ਼ੈਸਲੇ ਨੂੰ ਕਿਸਾਨ ਮਾਰੂ ਦੱਸਦਿਆਂ ਇਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਕਿਸਾਨ ਆਗੂ ਸਾਬਕਾ ਸਰਪੰਚ ਜਸਵੰਤ ਸਿੰਘ ਬਾਠ, ਕਿਸਾਨ ਆਗੂ ਬੇਅੰਤ ਸਿੰਘ ਧਾਲੀਵਾਲ, ਜਥੇਦਾਰ ਗੁਰਦੇਵ ਸਿੰਘ ਚਾਹਲ, ਗੁਰਮੀਤ ਸਿੰਘ ਚਾਹਲ ਨੇ ਕਿਹਾ ਕਿ ਸਰਕਾਰ ਨੂੰ ਇਕ ਇੰਚ ਜਗ੍ਹਾ 'ਚ ਵੀ ਪੈਰ ਨਹੀਂ ਪਾਉਣ ਦੇਵਾਂਗੇ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਜੇਕਰ ਉਕਤ ਅਰਬਨ ਅਸੇਟ ਦਾ ਫ਼ੈਸਲਾ ਰੱਦ ਨਾ ਕੀਤਾ ਤਾਂ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ | ਕਿਸਾਨ ਆਗੂ ਹਾਕਮ ਸਿੰਘ ਭੱਟੀਆਂ ਨੇ ਕਿਹਾ ਕਿ ਪਿੰਡ ਭੱਟੀਆਂ ਢਾਹਾਂ ਦੇ ਲਗਭਗ ਸਾਰੇ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਅਰਬਨ ਅਸਸੇਟ ਵਿਚ ਆ ਰਹੀ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀ ਕਿਸਾਨਾਂ ਨੰੂ ਸਰਕਾਰ ਵਿਰੁੱਧ ਜਲਦੀ ਹੀ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ | ਇਸ ਮੌਕੇ ਪ੍ਰਧਾਨ ਜੀਤ ਸਿੰਘ ਬਾਠ, ਹਰਪਾਲ ਸਿੰਘ ਤੂਰ, ਸਵਰਨ ਸਿੰਘ, ਗੁਰਮੀਤ ਸਿੰਘ, ਮਨਦੀਪ ਸਿੰਘ, ਗੋਸ਼ਾ ਓਵਰਸੀਰ, ਹਰਜੀਤ ਸਿੰਘ ਬਾਠ, ਨੰਬਰਦਾਰ ਗੁਰਮੇਲ ਸਿੰਘ ਬਾਠ, ਜਗਮੋਹਣ ਸਿੰਘ, ਅਜੇਪਾਲ ਸਿੰਘ ਬਾਠ, ਮਨਪ੍ਰੀਤ ਸਿੰਘ ਬਾਠ, ਨਛੱਤਰ ਸਿੰਘ ਬਾਠ, ਲਾਲੀ ਬਾਠ, ਮਿਸਤਰੀ ਪ੍ਰੀਤਮ ਸਿੰਘ, ਮੱਘਰ ਸਿੰਘ, ਵਿਸਾਖਾ ਸਿੰਘ ਸਮੇਤ ਹੋਰ ਪੀੜ੍ਹਤ ਕਿਸਾਨ ਵੀ ਮੌਜੂਦ ਸਨ |ੇ
Ad Position 22
No active advertisement
ਪਿਛਲੀ ਖ਼ਬਰ ਗੁਰਮੁਖ ਸਿੰਘ ਥਾਣਾ ਵਲਟੋਹਾ ਦੇ ਐੱਸ. ਐੱਚ.ਓ. ਨਿਯੁਕਤ ਅਗਲੀ ਖ਼ਬਰ ਸੁਧਾਰ ਬਾਜ਼ਾਰ ਤੋਂ ਸੰਗਤਾਂ ਦਾ ਜਥਾ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ
Ad Position 24