26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਹੰਬੜਾਂ ਇਲਾਕੇ 'ਚ ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 05-06-2025
ਹੰਬੜਾਂ, 4 ਜੂਨ (ਮੇਜਰ ਹੰਬੜਾਂ)-ਪਾਵਰਕਾਮ ਉੱਪ ਮੰਡਲ ਦਫ਼ਤਰ ਹੰਬੜਾਂ ਦੇ ਐੱਸ.ਡੀ.ਓ. ਇੰਜੀਨੀਅਰ ਅਮਨਦੀਪ ਸਿੰਘ ਪੰਧੇਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ 5 ਜੂਨ, ਦਿਨ ਵੀਰਵਾਰ ਨੂੰ ਬਿਜਲੀ ਗਰਿੱਡ ਹੰਬੜਾਂ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਬੰਦ ਰਹੇਗੀ | ਉਨ੍ਹਾਂ ਕਿਹਾ ਕਿ ਹੰਬੜਾਂ 11 ਕੇ.ਵੀ. ਐੱਨ.ਕੌਮਰ-ਈ 3, 11 ਕੇ.ਵੀ. ਚੱਕ ਏ.ਪੀ.ਈ-3 ਅਤੇ ਡੌਲਫਿਨ ਫੀਡਰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ | ਇਸੇ ਤਰ੍ਹਾਂ 11 ਕੇ.ਵੀ. ਐੱਨ.ਕੌਮਰ ਈ-2, 11 ਕੇ.ਵੀ. ਇੰਡਸਟਰੀ, 11 ਕੇ.ਵੀ. ਪੇਪਰ ਮਿੱਲ, 11 ਕੇ.ਵੀ. ਗੌਂਸਪੁਰ, 11 ਕੇ.ਵੀ. ਵਲੀਪੁਰ ਅਰਬਨ, 11 ਕੇ.ਵੀ. ਚੱਕ ਅਰਬਨ, 11 ਕੇ.ਵੀ. ਸਲੇਮਪੁਰ, 11 ਕੇ.ਵੀ. ਗਿੱਲ ਏ.ਪੀ., 11 ਕੇ.ਵੀ. ਬੱਗੇ ਕਲਾਂ ਏ.ਪੀ., 11 ਕੇ.ਵੀ. ਨੂਰਪੁਰ ਬੇਟ ਏ.ਪੀ. ਦੁਪਿਹਰ 1 ਵਜੇ ਤੋਂ 6 ਵਜੇ ਸ਼ਾਮ ਤੱਕ ਬੰਦ ਰਹਿਣਗੇ | ਉਨ੍ਹਾਂ ਕਿਹਾ ਕਿ ਇਸ ਇਲਾਕੇ ਨਾਲ ਸਬੰਧਿਤ ਖ਼ਪਤਕਾਰ ਆਪਣੇ ਬਦਲਵੇ ਪ੍ਰਬੰਧ ਕਰ ਜ਼ਰੂਰ ਲੈਣ ਅਤੇ ਸ਼ਾਮੀ 6 ਵਜੇ ਤੋਂ ਬਾਅਦ ਬਿਜਲੀ ਸਪਲਾਈ ਨਿਰਵਿਘਨ ਜਾਰੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜੋਆਣਾ ਕਲਾਂ 'ਚ ਸਮਾਗਮ ਅਗਲੀ ਖ਼ਬਰ ਸੜਕ ਵਿਚਕਾਰ ਖੜ੍ਹੀ ਇੱਟਾਂ ਵਾਲੀ ਟਰੈਕਟਰ-ਟਰਾਲੀ ਨਾਲ ਟਕਰਾਏ 2 ਮੋਟਰਸਾਈਕਲ
Ad Position 24