20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਲਾਟ ਵੇਚਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਦੇ 3 ਮਾਮਲੇ ਦਰਜ <br/>

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਪਲਾਟ ਦੇ ਨਾਮ 'ਤੇ ਪੈਸੇ ਲੈ ਕੇ ਠੱਗੀ ਕਰਨ ਅਤੇ ਇਕ ਪਲਾਟ 'ਤੇ ਕਬਜ਼ੇ ਦੀ ਕੋਸ਼ਿਸ਼ ਨੂੰ ਲੈ ਕੇ ਪੁਲਿਸ ਨੇ ਕੇਸ ਦਰਜ ਕੀਤੇ ਹਨ | ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸੁਰਿੰਦਰ ਕੌਰ ਪਤਨੀ ਕਿਰਪਾਲ ਸਿੰਘ ਵਾਸੀ ਐਚ.ਜੇ.ਬੀ.ਆਰ.ਐਸ., ਲੁਧਿਆਣਾ ਦੀ ਸ਼ਿਕਾਇਤ 'ਤੇ ਉਸ ਨੰੂ ਗਰੀਨ ਵੁੱਡ ਕਾਲੋਨੀ 'ਚ ਪਲਾਟ ਨੰਬਰ 57 ਰਕਬਾ 100 ਵਰਗ ਗਜ਼ 'ਚ ਕੋਠੀ ਬਣਾ ਕੇ ਦੇਣ ਦੇ ਬਦਲੇ ਮਨੂੰ ਬੱਸੀ ਪੁੱਤਰ ਸ਼ਾਂਤੀ ਵਾਸੀ ਮਾਡਲ ਗ੍ਰਾਮ, ਲੁਧਿਆਣਾ ਨੇ 4 ਲੱਖ 59 ਹਜ਼ਾਰ ਰੁਪਏ ਲੈ ਕੇ ਪਲਾਟ ਦਾ ਇਕਰਾਰਨਾਮਾ ਸੁਰਿੰਦਰ ਕੋਰ ਦੇ ਨਾਮ ਨਾ ਕਰਵਾਉਣ ਨੂੰ ਲੈ ਕੇ ਕੀਤੀ ਗਈ ਧੋਖਾਧੜੀ ਦੇ ਚੱਲਦੇ ਮਨੂੰ ਬੱਸੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਹੈਬੋਵਾਲ ਦੀ ਪੁਲਿਸ ਨੇ ਅਮਰੀਕ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਪ੍ਰਤਾਪ ਸਿੰਘ ਵਾਲਾ, ਲੁਧਿਆਣਾ ਦੀ ਸ਼ਿਕਾਇਤ 'ਤੇ ਉਸ ਨਾਲ ਗੋਪਾਲ ਨਗਰ, ਹੈਬੋਵਾਲ ਖ਼ੁਰਦ 'ਚ ਇਕ ਪਲਾਟ ਦਾ ਸੌਦਾ ਕਰਕੇ 1 ਲੱਖ 27 ਹਜ਼ਾਰ ਰੁਪਏ ਬਿਆਨਾਂ ਲੈਣ ਦੇ ਬਾਅਦ ਪਲਾਟ ਦੀ ਰਜਿਸਟਰੀ ਨਾ ਕਰਵਾਉਣ ਦੇ ਦੋਸ਼ਾਂ ਹੇਠ ਸੁਨੀਤਾ ਵਾਸੀ ਗੋਪਾਲ ਨਗਰ, ਹੈਬੋਵਾਲ ਖ਼ੁਰਦ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਕ ਹੋਰ ਮਾਮਲੇ 'ਚ ਮਕਾਨ ਦਾ ਸੌਦਾ ਕਰ ਸਿਰਫ਼ ਬਿਆਨਾਂ ਰਕਮ ਦੇਣ ਦੇ ਬਾਅਦ ਹੀ ਕਥਿਤ ਜਾਅਲਸਾਜ਼ੀ ਕਰਦੇ ਹੋਏ ਵਿੱਕਰੀ ਡੀਡ ਤਿਆਰ ਕਰਵਾ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸੁਰਿੰਦਰ ਸੰਗੂ ਵਾਸੀ ਸਤਜੋਤ ਨਗਰ, ਧਾਂਦਰਾ ਰੋਡ ਨੇ ਦੋਸ਼ ਲਗਾਇਆ ਕਿ ਉਸਨੇ ਆਪਣੇ ਮਕਾਨ ਦਾ ਸੌਦਾ ਰਾਜ ਕੁਮਾਰ ਸਿੰਘ, ਰਿੰਕੂ ਦੇਵ, ਪ੍ਰਵੀਨ ਸਿੰਘ ਅਤੇ ਰੇਨੂੰ ਅਰੋੜਾ ਵਾਸੀਆਨ ਪਿੰਡ ਧਾਂਦਰਾ ਨਾਲ ਕੀਤਾ ਸੀ, ਜਿਨ੍ਹਾਂ ਨੇ 5 ਲੱਖ ਰੁਪਏ ਦੇ ਕੇ ਬਿਆਨਾਂ ਇਕਰਾਰਨਾਮਾ ਲਿਖ ਲਿਆ, ਪਰ ਇਸ ਤੋਂ ਬਾਅਦ ਬਾਕੀ ਦੀ ਰਕਮ 49 ਲੱਖ, 80 ਹਜ਼ਾਰ ਰੁਪਏ ਦਿੱਤੇ ਬਿਨਾਂ ਹੀ ਧੋਖਾਧੜੀ ਨਾਲ ਵਿੱਕਰੀ ਡੀਡ ਤਿਆਰ ਕਰ ਲਈ, ਜਿਨ੍ਹਾਂ ਨੇ ਅਜਿਹਾ ਕਰਕੇ ਸੁਰਿੰਦਰ ਸੰਗੂ ਨਾਲ ਸਿੱਧੇ ਰੂਪ 'ਚ ਧੋਖਾਧੜੀ ਕੀਤੀ ਹੈ | ਥਾਣਾ ਸਦਰ ਪੁਲਿਸ ਨੇ ਰਾਜ ਕੁਮਾਰ, ਰਿੰਕੂ, ਪ੍ਰਵੀਨ ਅਤੇ ਰੇਨੂੰ ਅਰੋੜਾ ਦੇ ਖ਼ਿਲਾਫ਼ ਸਾਜ਼ਿਸ਼ ਤਹਿਤ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ | ਥਾਣਾ ਜੋਧੇਵਾਲ ਦੀ ਪੁਲਿਸ ਨੇ ਮੁਹੰਮਦ ਰਾਕਾਬਲ ਰਿਆਨ ਵਾਸੀ ਮੁਹੱਲਾ ਕੈਲਾਸ਼ ਨਗਰ ਦੀ ਸ਼ਿਕਾਇਤ 'ਤੇ ਉਸਦੇ ਆਮੰਤਰਨ ਕਾਲੋਨੀ, ਕੈਲਾਸ਼ ਨਗਰ ਰੋਡ 'ਚ ਸਥਿਤ 247 ਵਰਗ ਗਜ਼ ਪਲਾਟ ਉਪਰ ਕਬਜ਼ਾ ਕਰਨ ਦੀ ਨੀਅਤ ਨਾਲ ਮਕਾਨ ਦੀਆਂ ਨੀਂਹਾਂ ਦੀ ਜੇ.ਸੀ.ਬੀ. ਦੀ ਮਦਦ ਨਾਲ ਭੰਨਤੋੜ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਪ੍ਰਧਾਨ ਗੁਰਮੀਤ ਸਿੰਘ ਗੋਗੀ, ਚੇਅਰਮੈਨ ਮਨਜੀਤ ਸਿੰਘ, ਸੋਨੂੰ, 8-10 ਨਾਮਾਲੂਮ ਸਾਥੀਆਂ ਅਤੇ ਜੇ.ਸੀ.ਬੀ. ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਵਲੋਂ 8ਵਾਂ ਖ਼ੂਨਦਾਨ ਕੈਂਪ 6 ਨੂੰ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਕਨਵੈਨਸ਼ਨ ਸਫ਼ਲਤਾ ਪੂਰਵਕ ਸੰਪੰਨ
Ad Position 24