08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਇਯਾਲੀ ਟੀਮ ਰਾਜ ਭਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜੁਟੀ

Ad Position 21
No active advertisement
ਅਜੀਤ ਡੈਸਕ 05-09-2025
ਮੁੱਲਾਂਪੁਰ-ਦਾਖਾ, 4 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪਿਛਲੇ 2 ਹਫ਼ਤਿਆਂ ਤੋਂ ਤੇਜ਼ ਮੀਂਹ ਦੇ ਚੱਲਦਿਆਂ ਪੰਜਾਬ 'ਚ ਹੜ੍ਹਾਂ ਵਰਗੇ ਹਾਲਾਤਾਂ 'ਚ ਹਲਕਾ ਦਾਖਾ ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ ਹੜ੍ਹ ਪੀੜ੍ਹਤਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਨ੍ਹਾਂ ਨੂੰ ਮਦਦ ਲਈ ਟੀਮ ਬਣਾ ਕੇ ਪੂਰੇ ਪੰਜਾਬ 'ਚ ਕੰਮ ਕਰ ਰਹੇ ਹਨ | ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡਾਂ 'ਚੋਂ ਲੰਘਦੇ ਦਰਿਆ ਸਤਲੁਜ ਕਿਨਾਰੇ ਲੋਕਾਂ ਨਾਲ ਸਵੇਰ-ਸ਼ਾਮ ਦੇ ਤਾਲਮੇਲ ਦੇ ਨਾਲ ਇਯਾਲੀ ਟੀਮ ਤਰਨਤਾਰਨ, ਗੁਰਦਾਸਪੁਰ ਤੱਕ ਹੜ੍ਹ ਪ੍ਰਭਾਵਿਤਾਂ ਲਈ ਸਹਾਇਤਾ ਖੁਦ ਲਿਜਾ ਰਹੀ ਹੈ | ਧਰਮਕੋਟ ਨੇੜੇ ਮੇਲਕ ਮੰਦਰ, ਕੰਬੋ ਖੁਰਦ, ਰਾਊਵਾਲ, ਸੰਘੇੜਾ ਪਿੰਡਾਂ 'ਚ ਕੁਦਰਤੀ ਆਫ਼ਤ ਹੜ੍ਹਾਂ 'ਚ ਘਿਰੇ ਲੋਕਾਂ ਕੋਲ ਜਾ ਕੇ ਮਦਦ ਦੇਣ ਬਾਅਦ ਕਈ ਦਿਨ ਤਰਨਤਾਰਨ ਏਰੀਏ ਬਾਅਦ ਅੱਜ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੇੜੇ ਹੜ੍ਹ ਪ੍ਰਭਾਵਿਤ ਖੇਤਰ ਲਈ ਰਵਾਨਾ ਹੋਣ ਸਮੇਂ ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਮੇਰੀ ਟੀਮ ਵਰ੍ਹਦੇ ਮੀਂਹ 'ਚ ਹੜ੍ਹ ਪੀੜ੍ਹਤਾਂ ਕੋਲ ਸਹਾਇਤਾ ਲੈ ਕੇ ਪਹੁੰਚ ਰਹੀ ਹੈ | ਇਯਾਲੀ ਨੇ ਦੱਸਿਆ ਕਿ ਮੇਰਾ ਬਹੁਤਾਦ ਐੱਨ. ਆਰ. ਆਈਜ਼ ਨਾਲ ਸੰਪਰਕ ਬਣਿਆ ਹੋਇਆ, ਜੋ ਹੜ੍ਹ ਪੀੜ੍ਹਤ ਕਈ ਪਿੰਡ ਗੋਦ ਲੈ ਕੇ ਅਕਤੂਬਰ-ਨਵੰਬਰ ਮਹੀਨੇ ਹੜ੍ਹਾਂ ਦੀ ਮਾਰ ਵਾਲੇ ਖੇਤਾਂ ਨੂੰ ਕਰਾਹਾਂ ਨਾਲ ਲੈਵਲ ਤੱਕ ਲਿਆਉਣ ਬਾਅਦ ਅਗਲੀ ਫ਼ਸਲ ਕਣਕ ਦੀ ਬਿਜਾਈ ਲਈ ਟਰੈਕਟਰਾਂ ਵਾਸਤੇ ਡੀਜ਼ਲ, ਬੀਜ, ਖਾਦ ਲੈ ਕੇ ਦੇਣਗੇ | ਰਾਹਤ ਕਾਰਜਾਂ ਵਿਚ ਲੱਗੀ ਇਯਾਲੀ ਟੀਮ ਵਲੋਂ ਪੀੜ੍ਹਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਹੋ ਰਿਹਾ | ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਦੀ ਮਾਰ 'ਚ ਹੇਠ ਪੰਜਾਬ ਨੂੰ ਰਾਸ਼ਟਰੀ ਆਫ਼ਤ ਪ੍ਰਭਾਵਿਤ ਸੂਬਾ ਐਲਾਨਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਦਾਲਤ ਕੰਪਲੈਕਸ 'ਚ ਬਜ਼ੁਰਗ ਭਰਾਵਾਂ ਦੀ ਬੇਰਹਿਮੀ ਨਾਲ ਕੁੱਟਮਾਰ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਹੜ੍ਹ ਪ੍ਰਭਾਵਿਤ ਪਿੰਡ ਗੁਲਾਬਾ ਭੈਣੀ ਪਹੁੰਚ ਕੇ ਰਾਹਤ ਸਮੱਗਰੀ ਵੰਡੀ <br/>
Ad Position 24