08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਅਦਾਲਤ ਕੰਪਲੈਕਸ 'ਚ ਬਜ਼ੁਰਗ ਭਰਾਵਾਂ ਦੀ ਬੇਰਹਿਮੀ ਨਾਲ ਕੁੱਟਮਾਰ

Ad Position 21
No active advertisement
ਅਜੀਤ ਡੈਸਕ 05-09-2025
ਜਗਰਾਉਂ, 4 ਸਤੰਬਰ (ਗੁਰਦੀਪ ਸਿੰਘ ਮਲਕ)-ਆਪਣੀ ਬੇਟੀ ਨਾਲ ਅਦਾਲਤ 'ਚ ਤਰੀਕ 'ਤੇ ਆਏ ਬਜ਼ੁਰਗ ਭਰਾਵਾਂ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਦੋਨਾਂ ਦੀਆਂ ਦਸਤਾਰਾਂ ਉਤਾਰ ਕੇ ਕੇਸਾਂ ਤੋਂ ਫੜਕੇ ਘੜੀਸਿਆ ਗਿਆ | ਇਸ ਘਟਨਾ ਦੀ ਮੌਕੇ 'ਤੇ ਇਕ ਵਕੀਲ ਵਲੋਂ ਆਪਣੇ ਮੋਬਾਈਲ ਫ਼ੋਨ ਰਾਹੀਂ ਵੀਡੀਓ ਵੀ ਬਣਾ ਲਈ | ਜਿਸ 'ਚ ਕੁਝ ਲੋਕ ਬਜ਼ੁਰਗਾਂ ਦੀ ਕੁੱਟਮਾਰ ਕਰਦੇ ਸਪੱਸ਼ਟ ਦਿਖਾਈ ਦੇ ਰਹੇ ਹਨ, ਜੋ ਬਜ਼ੁਰਗਾਂ ਦੀ ਕੁੱਟਮਾਰ ਕਰਕੇ ਬਾਅਦ 'ਚ ਸਿਵਲ ਹਸਪਤਾਲ ਜਗਰਾਉਂ ਵਿਚ ਭਰਤੀ ਹੋ ਗਏ | ਦੂਜੇ ਪਾਸੇ ਕੁੱਟਮਾਰ ਦਾ ਸ਼ਿਕਾਰ ਹੋਏ ਬਜ਼ੁਰਗ ਇਕਬਾਲ ਸਿੰਘ ਤੇ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਅਦਾਲਤ 'ਚ ਕੁਝ ਸਾਲਾਂ ਤੋਂ ਸਹੁਰੇ ਪਰਿਵਾਰ ਨਾਲ ਦਾਜ ਮੰਗਣ ਸੰਬੰਧੀ ਕੇਸ ਚੱਲ ਰਿਹਾ ਹੈ, ਉਸ ਦੀ ਅੱਜ ਤਰੀਕ ਸੀ | ਉਨ੍ਹਾਂ ਦੱਸਿਆ ਕਿ ਅੱਜ ਉਹ ਆਪਣੀ ਬੇਟੀ ਨਾਲ ਜਗਰਾਉਂ ਅਦਾਲਤ 'ਚ ਆਏ ਸਨ | ਜਦੋਂ ਉਹ ਆਪਣੇ ਵਕੀਲ ਕੋਲ ਜਾ ਰਹੇ ਸਨ ਤਾਂ ਹਰਿੰਦਰ ਸਿੰਘ ਤੇ ਉਸ ਦੇ ਪਿਤਾ ਜਰਨੈਲ ਸਿੰਘ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਦਸਤਾਰਾਂ ਲਾ ਕੇ ਸਾਡੇ ਕੇਸਾਂ ਦੀ ਬੇਅਦਬੀ ਕੀਤੀ, ਇਥੋਂ ਤੱਕ ਕਿ ਸਾਡੀ ਦਾੜੀ ਦੇ ਵਾਲ ਤੱਕ ਪੁਟ ਦਿੱਤੇ | ਬਜ਼ੁਰਗਾਂ ਨੇ ਦੱਸਿਆ ਕਿ ਇਹ ਦੋਨੋਂ ਸਾਨੂੰ ਲੰਮੇ ਸਮੇਂ ਤੋਂ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਅਦਾਲਤ ਵਿਚੋਂ ਕੇਸ ਵਾਪਸ ਲੈਣ ਲਈ ਕਹਿ ਰਹੇ ਹਨ, ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਡੇ 'ਤੇ ਇੰਨ੍ਹਾਂ ਨੇ ਹਮਲਾ ਕੀਤਾ ਸੀ ਤੇ ਸਾਡੀ ਕੁੱਟਮਾਰ ਕੀਤੀ ਸੀ | ਜ਼ਖ਼ਮੀ ਬਜ਼ੁਰਗ ਇਸ ਮੌਕੇ ਸਿਵਲ ਹਸਪਤਾਲ ਜਗਰਾਉਂ ਵਿਖੇ ਭਰਤੀ ਹਨ, ਦੂਜੇ ਪਾਸੇ ਕੁੱਟਮਾਰ ਕਰਨ ਵਾਲੇ ਪਿਉ-ਪੁੱਤਰ ਵੀ ਹਸਪਤਾਲ 'ਚ ਭਰਤੀ ਹਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਦਫ਼ਤਰ ਸਿੱਧਵਾਂ ਬੇਟ ਵਲੋਂ ਵੰਡੀਆਂ ਜਾ ਰਹੀਆਂ ਤਰਪਾਲਾਂ ਦੀ ਅਸਲ ਕਹਾਣੀ ਬੀ. ਡੀ. ਪੀ. ਓ. ਮੈਡਮ ਦੀ ਜ਼ੁਬਾਨੀ ਅਗਲੀ ਖ਼ਬਰ ਇਯਾਲੀ ਟੀਮ ਰਾਜ ਭਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜੁਟੀ
Ad Position 24