ਸਿੱਧਵਾਂ ਬੇਟ, 4 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਲਾਗਲੇ ਪਿੰਡ ਜੰਡੀ ਵਿਖੇ ਪਿਛਲੇ ਦਿਨਾਂ 'ਚ ਹੋਈਆਂ ਭਾਰੀ ਬਰਸਾਤਾਂ ਕਾਰਨ ਪੀੜ੍ਹਤ ਲੋਕਾਂ ਨੂੰ ਭੇਜੀਆਂ ਗਈਆਂ ਤਰਪਾਲਾਂ ਦੀ ਪਿੰਡ ਦੀ ਮਹਿਲਾ ਅਕਾਲੀ ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ ਦੀ ਅਗਵਾਈ ਹੇਠ ਵੰਡ ਕੀਤੀ ਗਈ | ਇਸ ਮੌਕੇ ਅਕਾਲੀ ਆਗੂ ਅਜਮੇਰ ਸਿੰਘ ਖ਼ਾਲਸਾ, ਬਲਜੀਤ ਸਿੰਘ ਪੰਧੇਰ ਤੇ ਜੈਲਦਾਰ ਕਮਲਜੀਤ ਸਿੱਘ ਨੇ ਵਿਧਾਇਕ ਇਯਾਲੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਸਾਰੀਆਂ ਤਰਪਾਲਾਂ ਸਿਰਫ਼ ਲੋੜਵੰਦ ਪਰਿਵਾਰਾਂ ਨੂੰ ਹੀ ਦਿੱਤੀਆਂ ਜਾਣਗੀਆਂ | ਇਸ ਮੌਕੇ ਪਿੰਡ ਦੇ ਹੋਰ ਅਕਾਲੀ ਵਰਕਰ ਤੇ ਪਤਵੰਤੇ ਲੋਕ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ |