08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮੀਂਹ ਕਾਰਨ ਸਪੈਸ਼ਲ ਬੱਚਿਆਂ ਦੇ ਸਕੂਲ ਦੀ ਇਮਾਰਤ ਦਾ ਇਕ ਹਿੱਸਾ ਡਿੱਗਿਆ

Ad Position 21
No active advertisement
ਅਜੀਤ ਡੈਸਕ 05-09-2025
ਰਾਏਕੋਟ, 4 ਸਤੰਬਰ (ਸੁਸ਼ੀਲ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਿਥੇ ਲੋਕਾਂ ਦੀਆਂ ਮੁਸੀਬਤਾਂ 'ਚ ਭਾਰੀ ਵਾਧਾ ਹੋਇਆ ਹੈ, ਉੱਥੇ ਇਹ ਬਾਰਿਸ਼ ਗਰੀਬ ਵਰਗ ਦੇ ਲੋਕਾਂ 'ਤੇ ਕਹਿਰ ਬਣ ਕੇ ਟੁੱਟ ਰਹੀ ਹੈ | ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਲਾਕੇ 'ਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ | ਕੱਲ੍ਹ ਬਾਅਦ ਦੁਪਹਿਰ ਨਿਕਲੀ ਧੁੱਪ ਕਾਰਨ ਜਿਥੇ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ ਸੀ, ਉਥੇ ਅੱਜ ਸਵੇਰੇ ਤੋਂ ਲਗਾਤਾਰ ਹੋ ਰਹੀ ਹਲਕੀ ਬੂੰਦਾਂਬਾਂਦੀ ਨੇ ਲੋਕਾਂ ਨੂੰ ਮੁੜ ਚਿੰਤਾ ਵਿਚ ਪਾ ਦਿੱਤਾ ਹੈ | ਲਗਾਤਾਰ ਹੋ ਰਹੀ ਇਸ ਬਾਰਿਸ਼ ਕਾਰਨ ਅੱਜ ਸਵੇਰੇ ਸਥਾਨਕ ਲੁਧਿਆਣਾ ਰੋਡ 'ਤੇ ਸਥਿਤ ਦਿਵਿਆਂਗ ਬੱਚਿਆਂ ਦੇ 'ਜਸਕਰਨ ਸਪੈਸ਼ਲ ਸਕੂਲ' ਦੀ ਇਮਾਰਤ ਦਾ ਇਕ ਹਿੱਸਾ ਤੇ ਚਾਰਦੀਵਾਰੀ ਢਹਿ ਢੇਰੀ ਹੋ ਗਈ | ਸਕੂਲ 'ਚ ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ | ਸਕੂਲ ਪ੍ਰਬੰਧਕ ਪਰਮਿੰਦਰ ਸਿੰਘ ਜੱਟਪੁਰਾ ਨੇ ਦੱਸਿਆ ਕਿ ਇਮਾਰਤ ਦੇ ਢਹਿਣ ਕਾਰਨ ਉਨ੍ਹਾਂ ਦਾ ਕਾਫੀ ਮਾਲੀ ਨੁਕਸਾਨ ਹੋ ਗਿਆ ਹੈ ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਕੂਲ ਦੀਆਂ ਸਾਰੀਆਂ ਛੱਤਾਂ ਲਗਾਤਾਰ ਚੋਣੀਆਂ ਸ਼ੁਰੂ ਹੋ ਚੁੱਕੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਖੂਹੀ 'ਚ ਉਤਰ ਕੇ ਮੋਟਰ ਖੋਲ੍ਹਣ ਗਏ ਚੋਰ ਨੂੰ ਚੜ੍ਹੀ ਗੈਸ, ਲੋਕਾਂ ਨੇ ਬੇਹੋਸ਼ ਹੋਏ ਚੋਰ ਨੂੰ ਖੂਹੀ 'ਚੋਂ ਕੱਢਿਆ ਬਾਹਰ... ਅਗਲੀ ਖ਼ਬਰ ਵਿਧਾਇਕ ਇਯਾਲੀ ਵਲੋਂ ਜੰਡੀ ਵਿਖੇ ਭੇਜੀਆਂ ਤਰਪਾਲਾਂ ਦੀ ਪੰਚਾਇਤ ਨੇ ਕੀਤੀ ਵੰਡ
Ad Position 24