08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦਰੱਖ਼ਤ ਡਿਗਣ ਨਾਲ ਸੁਧਾਰ ਤੋਂ ਤੁਗਲ ਲਿੰਕ ਸੜਕ ਬੰਦ, ਆਵਾਜਾਈ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 05-09-2025
ਗੁਰੂਸਰ ਸੁਧਾਰ, 4 ਸਤੰਬਰ (ਜਗਪਾਲ ਸਿੰਘ ਸਿਵੀਆਂ)-ਲਗਾਤਾਰ ਕਈ ਦਿਨਾਂ ਤੋਂ ਮੂਸਲਾਧਾਰ ਬਾਰਿਸ਼ ਨੇ ਪੰਜਾਬ ਦੇ ਕਈ ਸ਼ਹਿਰਾਂ 'ਚ ਹਾਲਾਤ ਨਾਜ਼ੁਕ ਕਰ ਦਿੱਤੇ ਹਨ | ਇਸ ਭਾਰੀ ਮੀਂਹ ਦੀ ਭੇਟ ਚੜ੍ਹੇ ਸੁਧਾਰ ਨਹਿਰ ਤੋਂ ਪਿੰਡ ਸੁਧਾਰ-ਤੁਗਲ ਲਿੰਕ 'ਤੇ ਲੱਗੇ ਕਿੱਕਰ ਦੇ ਭਾਰੀ ਦਰੱਖ਼ਤ ਜੜ੍ਹਾਂ ਤੋਂ ਉੱਖੜੇ ਹੋਏ ਸੜਕ 'ਤੇ ਡਿੱਗੇ ਹੋਏ ਹਨ, ਜਿਨ੍ਹਾਂ ਦੇ ਡਿੱਗਣ ਕਾਰਨ ਇਨ੍ਹਾਂ ਪਿੰਡਾਂ ਨੂੰ ਜਾਣ ਵਾਲੀ ਆਵਾਜਾਈ ਬੁਰੀ ਪ੍ਰਭਾਵਿਤ ਹੋ ਰਹੀ ਹੈ | ਪਿਛਲੇ ਚਾਰ ਦਿਨਾਂ ਤੋਂ ਡਿੱਗੇ ਇਨ੍ਹਾਂ ਦਰੱਖਤਾਂ ਨੂੰ ਹਟਾਉਣ ਲਈ ਜੰਗਲਾਤ ਵਿਭਾਗ ਦਾ ਕੋਈ ਵੀ ਮੁਲਾਜ਼ਮ ਦਿਖਾਈ ਨਹੀਂ ਦਿੱਤਾ, ਇੰਨ੍ਹਾਂ 'ਚੋਂ ਕੁਝ ਭਾਰੀ ਦਰੱਖਤ ਨੇੜੇ ਲੰਘਣ ਵਾਲੀ ਨਹਿਰ 'ਚ ਡਿੱਗੇ ਦਿਖਾਈ ਦਿੱਤੇ | ਪਿੰਡ ਵਾਸੀਆਂ ਵਲੋਂ ਇਸ ਲਿੰਕ ਰੋਡ 'ਤੇ ਗੁਜਰਨ ਵਾਲੇ ਰਾਹਗੀਰਾਂ ਤੇ ਆਵਾਜਾਈ ਸਾਧਨਾਂ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਕੁਝ ਲੋਕ ਆਪਣੀ ਜਾਨ ਨੂੰ ਜੋਖ਼ਮ 'ਚ ਪਾ ਕੇ ਇੱਥੋਂ ਦੀ ਗੁਜ਼ਰ ਰਹੇ ਹਨ, ਜਿਸ ਦੇ ਚੱਲਦਿਆਂ ਸੜਕ 'ਤੇ ਡਿੱਗੇ ਦਰੱਖ਼ਤਾਂ ਦੀ ਲਪੇਟ ਆਉਣ ਕਾਰਨ ਵੱਡਾ ਜਾਨੀ ਹਾਦਸਾ ਵਾਪਰ ਸਕਦਾ ਹੈ | ਇਸ ਸੰਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀ ਸੁਖਪਾਲ ਸਿੰਘ ਨੇ ਕਿਹਾ ਕਿ ਭਾਰੀ ਮੀਂਹ ਤੇ ਵਿਭਾਗੀ ਮੁਲਾਜ਼ਮਾਂ ਦੀ ਕਮੀ ਕਾਰਨ ਇਨ੍ਹਾਂ ਭਾਰੀ ਦਰੱਖਤਾਂ ਨੂੰ ਹਟਾਉਣ ਵਿਚ ਭਾਰੀ ਰੁਕਾਵਟਾਂ ਆ ਰਹੀਆਂ ਹਨ, ਪਰ ਫਿਰ ਵੀ ਵਿਭਾਗ ਵਲੋਂ ਤੁਗਲ ਰੋਡ 'ਤੇ ਡਿੱਗੇ ਇਨ੍ਹਾਂ ਭਾਰੀ ਨੂੰ ਹਟਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਛੋਕਰਾਂ ਤੋਂ ਹੜ੍ਹ ਪੀੜਤਾਂ ਲਈ ਰਸਦਾਂ ਦੀਆਂ ਟਰਾਲੀਆਂ ਰਵਾਨਾ ਅਗਲੀ ਖ਼ਬਰ ਖੂਹੀ 'ਚ ਉਤਰ ਕੇ ਮੋਟਰ ਖੋਲ੍ਹਣ ਗਏ ਚੋਰ ਨੂੰ ਚੜ੍ਹੀ ਗੈਸ, ਲੋਕਾਂ ਨੇ ਬੇਹੋਸ਼ ਹੋਏ ਚੋਰ ਨੂੰ ਖੂਹੀ 'ਚੋਂ ਕੱਢਿਆ ਬਾਹਰ...
Ad Position 24