26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪਿੰਡ ਖਹਿਰਾ ਬੇਟ ਸਤਲੁਜ ਦਰਿਆ 'ਤੇ ਲੱਗੀ ਢਾਹ ਨੂੰ ਰੋਕਣ ਲਈ ਬਚਾਅ ਕਾਰਜ ਜਾਰੀ <br/>

Ad Position 21
No active advertisement
ਅਜੀਤ ਡੈਸਕ 07-09-2025
ਹੰਬੜਾਂ, 6 ਸਤੰਬਰ (ਮੇਜਰ ਹੰਬੜਾਂ)-ਸਤਲੁਜ ਦਰਿਆ 'ਚ ਮੁੜ ਪਾਣੀ ਦਾ ਪੱਧਰ ਇਕਦਮ ਵਧ ਜਾਣ ਨਾਲ ਪਿੰਡ ਖਹਿਰਾ ਬੇਟ ਵਿਖੇ ਲੱਗੀ ਢਾਹ ਕਾਰਨ ਲੋਕਾਂ 'ਚ ਚਿੰਤਾ ਪਾਈ ਜਾ ਰਹੀ ਹੈ | ਦੇਖਣ 'ਚ ਆਇਆ ਕਿ ਖਹਿਰਾ ਬੇਟ ਸਤਲੁਜ ਦਰਿਆ ਵਲੋਂ ਲਗਾਈ ਢਾਹ 'ਤੇ ਬਚਾਅ ਕਾਰਜ ਜਾਰੀ ਹਨ ਪਰ ਸਥਿਤੀ ਨੂੰ ਚਿੰਤਾਜਨਕ ਮੰਨਿਆ ਜਾ ਰਿਹਾ ਹੈ | ਜਦੋਂ ਇਸ ਸਬੰਧੀ ਮੌਕੇ 'ਤੇ ਮੌਜੂਦ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਸਾਬਕਾ ਸਰਪੰਚ ਡਾ: ਰੂਪ ਸਿੰਘ ਸਮੇਤ ਹੋਰ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਪਾਣੀ ਦਾ ਪੱਧਰ ਵਧਣ ਨਾਲ ਅਤੇ ਪੈ ਰਹੀ ਬਾਰਿਸ਼ ਦੇ ਚਲਦਿਆਂ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪ੍ਰਸ਼ਾਸਨ 'ਤੇ ਪੂਰਾ ਭਰੋਸਾ ਹੈ ਕਿਉਂਕਿ ਡਿਪਟੀ ਕਮਸ਼ਿਨਰ ਸ੍ਰੀ ਹਿਮਾਂਸ਼ੂ ਜੈਨ ਤੇ ਹੋਰ ਅਧਿਕਾਰੀ ਖਹਿਰਾ ਬੇਟ ਬੰਨ੍ਹ ਦੀ ਨਾਜੁਕ ਸਥਿਤੀ 'ਤੇ ਪੂਰੀ ਤਰ੍ਹਾਂ ਨਾਲ ਨਜ਼ਰ ਰੱਖ ਰਹੇ ਹਨ | ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਮੈਂਬਰ ਭਗਵੰਤ ਸਿੰਘ ਹਾਂਸ ਸਮੇਤ ਹੋਰ ਲੋਕਾਂ ਨੇ ਕਿਹਾ ਕਿ ਜਿੰਨਾ ਖਤਰਾ ਸਾਨੂੰ ਖਹਿਰਾ ਬੇਟ ਬੰਨ੍ਹ ਨੂੰ ਲੱਗੀ ਢਾਹ ਦਾ ਹੈ, ਓਨਾ ਹੀ ਖਤਰਾ ਸਾਨੂੰ ਸਸਰਾਲੀ 'ਚ ਬਣੀ ਨਾਜ਼ੁਕ ਸਥਿਤੀ ਦਾ ਹੈ ਕਿਉਂਕਿ ਜੇਕਰ ਸਸਰਾਲੀ ਤੋਂ ਸਤਲੁਜ ਦਰਿਆ ਦਾ ਬੰਨ੍ਹ ਟੁੱਟਦਾ ਹੈ ਤਾਂ ਉਸ ਦਾ ਪਾਣੀ ਸਾਨੂੰ ਬੁੱਢੇ ਨਾਲੇ ਰਾਹੀਂ ਮਾਰ ਕਰੇਗਾ | ਭਾਵੇ ਕਿ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ, ਮੌਜੂਦਾ ਵਿਧਾਇਕ ਜੀਵਨ ਸਿੰਘ ਸੰਗੋਵਾਲ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਸਮੇਤ ਹੋਰ ਲੀਡਰਸ਼ਿਪ ਵਲੋਂ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਥਿਤੀ ਕੰਟਰੋਲ ਹੇਠ ਹੈ, ਉੱਥੇ ਹਲਕਾ ਹਲਕਾ ਦਾਖਾ 'ਚ ਵੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, 'ਆਪ' ਦੇ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ ਸਤਲੁਜ ਦਰਿਆਂ ਦਾ ਦੌਰਾ ਕਰ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਗਾਲਿਬ ਕੰਪਲੈਕਸ ਜਗਰਾਉਂ ਕੋਲੋਂ ਮੋਟਰਸਾਈਕਲ ਚੋਰੀ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਯੂਥ ਕਾਂਗਰਸ ਦੇ ਵਰਕਰ ਅਹਿਮ ਰੋਲ ਅਦਾ ਕਰਨਗੇ : ਹੈਪੀ ਰੋਮਾਣਾ
Ad Position 24