27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਜੀ.ਐੱਚ.ਜੀ. ਵਿੱਦਿਅਕ ਸੰਸਥਾਵਾਂ ਦੇ ਮੈਂਬਰ ਲਾਭ ਸਿੰਘ ਗਿੱਲ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 07-09-2025
ਗੁਰੂਸਰ ਸੁਧਾਰ, 6 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸੁਧਾਰ ਦੇ ਸਾਬਕਾ ਸਰਪੰਚ, ਜੀ.ਐੱਚ.ਜੀ. ਖ਼ਾਲਸਾ ਕਾਲਜਿਜ਼ ਗੁਰੂਸਰ ਸੁਧਾਰ ਦੀ ਗਵਰਨਿੰਗ ਕੌਂਸਿਲ ਦੇ ਮੈਂਬਰ ਤੇ ਕਾਰੋਬਾਰੀ ਲਾਭ ਸਿੰਘ ਗਿੱਲ (98) ਕਲਕੱਤੇ ਵਾਲਿਆਂ ਦਾ ਦਿਹਾਂਤ ਹੋ ਗਿਆ | ਸਵ: ਲਾਭ ਸਿੰਘ ਗਿੱਲ ਦਾ ਅੰਤਿਮ ਸੰਸਕਾਰ ਪਿੰਡ ਸੁਧਾਰ (ਪੱਤੀ ਗਿੱਲ) ਵਿਖੇ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ਦੌਰਾਨ ਕੀਤਾ ਗਿਆ | ਜੀ.ਐੱਚ.ਜੀ. ਖ਼ਾਲਸਾ ਕਾਲਜਿਜ਼ ਗਵਰਨਿੰਗ ਕੌਂਸਿਲ ਪ੍ਰਧਾਨ ਮਨਜੀਤ ਸਿੰਘ ਗਿੱਲ ਸਮੇਤ ਹੋਰਨਾਂ ਨੇ ਲਾਭ ਸਿੰਘ ਗਿੱਲ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪੀੜਤ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਉਂਦਿਆਂ ਪ੍ਰਮਾਤਮਾ ਦਾ ਭਾਣਾ ਮੰਨਣ ਦੀ ਗੱਲ ਆਖੀ | ਸਵ: ਲਾਭ ਸਿੰਘ ਗਿੱਲ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਹੁੰਦਿਆਂ ਪ੍ਰਧਾਨ ਮਨਜੀਤ ਸਿੰਘ ਗਿੱਲ, ਪਨਗਰੇਨ ਚੇਅਰਮੈਨ ਤੇਜਪਾਲ ਗਿੱਲ, ਸਰਪੰਚ ਇੰਦਰਜੀਤ ਗਿੱਲ, ਪ੍ਰਧਾਨ ਚਰਨਜੀਤ ਗਿੱਲ, ਪ੍ਰਧਾਨ ਹਰਮੇਲ ਗਿੱਲ, ਪ੍ਰਧਾਨ ਪਵਨਜੀਤ ਗਿੱਲ, ਸਰਪੰਚ ਹਰਜਿੰਦਰ ਕੌਰ ਗਿੱਲ, ਅਵਤਾਰ ਸਿੰਘ ਗਿੱਲ, ਪੀ.ਏ.ਮਨਿੰਦਰ ਸਿੰਘ ਗਿੱਲ, ਪਿ੍ੰ: ਇੰਦਰਜੀਤ ਸਿੰਘ, ਪਿ੍ੰ: ਡਾ: ਪਰਗਟ ਸਿੰਘ ਗਰਚਾ, ਪਿ੍ੰਸੀਪਲ ਡਾ: ਸਤਵਿੰਦਰ ਕੌਰ, ਪ੍ਰਧਾਨ ਹਰਿੰਦਰਪਾਲ ਲਾਲੀ, ਸਰਪੰਚ ਹਰਮੇਲ ਸਿੰਘ ਧਾਲੀਵਾਲ, ਮਿਹਰ ਸਿੰਘ ਧਾਲੀਵਾਲ, ਪ੍ਰਧਾਨ ਰਜਿੰਦਰ ਸਿੰਘ ਜਿੰਦਰ, ਪ੍ਰਧਾਨ ਜਸਵਿੰਦਰ ਸੋਨੀ, ਨੌਜਵਾਨ ਆਗੂ ਗੁਰਦੀਪ ਬੱਬੀ, ਹਾਕਮ ਸਿੰਘ ਗਿੱਲ, ਮਨੀਸ਼ ਕਪਿਲਾ, ਪ੍ਰੋ: ਰਾਜਿੰਦਰ ਸਾਹਿਲ, ਪ੍ਰੋ: ਰਾਕੇਸ਼ ਗੁਪਤਾ, ਰੁਪਿੰਦਰ ਸਿੰਘ ਪੱਪਾ ਨੇ ਮਿ੍ਤਕ ਦੇਹ 'ਤੇ ਲੋਈਆਂ ਭੇਟ ਕੀਤੀਆਂ | ਇਸ ਮੌਕੇ ਸਕੱਤਰ ਸੁਰਜੀਤ ਸਿੰਘ, ਜਸਪ੍ਰੀਤ ਜੱਸਾ ਸਹਿਕਾਰੀ ਬੈਂਕ, ਕਰਮਜੀਤ ਕੌਰ, ਜਗਦੀਸ਼ ਕੌਰ, ਰਵਿੰਦਰ ਕੌਰ, ਕੁਲਜੀਤ ਕੌਰ, ਰਛਪਾਲ ਮਾਹਣੀ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਜਤਿੰਦਰ ਤਿੰਦੀ, ਇਕਬਾਲ ਸਿੰਘ (ਸਾਰੇ ਪੰਚ) ਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੇ.ਪੀ. ਪੂਨੀਆਂ ਨੇ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਅਗਲੀ ਖ਼ਬਰ ਖੇਤਾਂ 'ਚ ਆਏ ਰੇਤੇ ਨੂੰ ਪੰਜਾਬ ਸਰਕਾਰ ਲੋਕਾਂ ਨੂੰ ਵੇਚਣ ਦਾ ਅਧਿਕਾਰ ਦੇਵੇ- ਕਿਸਾਨ ਆਗੂ
Ad Position 24