18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿ੍ੰ: ਤਖ਼ਤ ਸਿੰਘ ਦੀ ਸਾਹਿਤਕ ਦੇਣ ਸੰਬੰਧੀ ਜਗਰਾਉਂ 'ਚ ਵਿਚਾਰ ਗੋਸ਼ਟੀ

Ad Position 21
No active advertisement
ਅਜੀਤ ਡੈਸਕ 22-09-2025
ਜਗਰਾਉਂ, 21 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਸਾਹਿਤ ਅਕੈਡਮੀ ਦਿੱਲੀ ਵਲੋਂ ਸਾਹਿਤ ਸਭਾ ਜਗਰਾਉਂ ਦੇ ਸਹਿਯੋਗ ਨਾਲ ਪੁਲਿਸ ਵੈੱਲਫੇਅਰ ਐਸੋਸੀਏਸ਼ਨ ਹਾਲ ਜਗਰਾਉਂ ਵਿਖੇ ਉਸਤਾਦ ਗ਼ਜ਼ਲਗੋ ਪਿ੍ੰਸੀਪਲ ਤਖਤ ਸਿੰਘ ਦੀਆਂ ਜੀਵਨ ਅਤੇ ਸਾਹਿਤਕ ਦੇਣ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਪ੍ਰੋ: ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਕੀਤੀ | ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਗ਼ਜ਼ਲਕਾਰ ਤ੍ਰੈਲੋਚਨ ਲੋਚੀ ਵਲੋਂ ਪਿੰਸੀਪਲ ਤਖ਼ਤ ਸਿੰਘ ਦੀ ਗ਼ਜ਼ਲ ਦੇ ਗਾਇਨ ਨਾਲ ਹੋਈ | ਇਸ ਮੌਕੇ ਪੇਪਰ ਪੜ੍ਹਦਿਆਂ ਪ੍ਰਸਿੱਧ ਆਲੋਚਕ ਡਾ. ਸ਼ਮਸ਼ੇਰ ਮੋਹੀ ਨੇ ਕਿਹਾ ਕਿ ਪਿ੍ੰਸੀਪਲ ਤਖ਼ਤ ਸਿੰਘ ਪੰਜਾਬੀ ਗ਼ਜ਼ਲ ਨੂੰ ਪੰਜਾਬੀ ਦਾ ਮੌਲਿਕ ਰੰਗ ਪ੍ਰਦਾਨ ਕਰਕੇ ਇਤਿਹਾਸਕ ਕਾਰਜ ਕੀਤਾ ਹੈ | ਨੌਜਵਾਨ ਆਲੋਚਕ ਡਾ. ਦੀਪਕ ਧਲੇਵਾਂ ਨੇ ਕਿਹਾ ਕਿ ਪਿ੍ੰਸੀਪਲ ਤਖ਼ਤ ਸਿੰਘ ਨੇ ਪੰਜਾਬੀ ਗ਼ਜ਼ਲ ਦੇ ਵਿਕਾਸ ਅਤੇ ਉਸ ਦੇ ਭਵਿੱਖ ਲਈ ਗੌਲਣਯੋਗ ਕਾਰਜ ਕੀਤਾ | ਬਹੁਪੱਖੀ ਲੇਖਕ ਅਤੇ ਅਕੈਡਮੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਅਕੈਡਮੀ ਦੀਆਂ ਇਸ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਬੀਤੇ ਸਮੇਂ ਵਿਚ ਹੋਏ ਸਮਾਗਮਾਂ ਦੀ ਜਾਣਕਾਰੀ ਦਿੱਤੀ | ਸਾਹਿਤ ਸਭਾ ਜਗਰਾਉਂ ਦੇ ਪ੍ਰਧਾਨ ਤੇ ਪੰਜਾਬੀ ਕਵੀ ਅਵਤਾਰ ਸਿੰਘ ਨੇ ਕਿਹਾ ਕਿ ਪਿ੍ੰਸੀਪਲ ਤਖ਼ਤ ਸਿੰਘ ਦੀ ਗ਼ਜ਼ਲ ਮਨੁੱਖ ਦੀ ਅਰਧਚੇਤਨ ਰਾਹੀਂ ਦੱਸਦੀ ਹੈ ਕਿ ਬਹੁਪੱਖੀ ਜਗਿਆਸਾਵਾਂ ਰਾਹੀਂ ਮਨੁੱਖ ਸੰਤਾਪ ਭੋਗ ਰਿਹਾ ਹੈ | ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਿ੍ੰਸੀਪਲ ਤਖ਼ਤ ਸਿੰਘ ਤ੍ਰੈਕਾਲਦਰਸ਼ੀ ਪੰਜਾਬੀ ਗ਼ਜ਼ਲਕਾਰ ਸੀ | ਜਿਸ ਦੀਆਂ ਜੜ੍ਹਾਂ ਫਾਰਸੀ, ਉਰਦੂ ਗ਼ਜ਼ਲ ਰਵਾਇਤ ਵਿਚ ਹਨ | ਉਨ੍ਹਾਂ ਪਿ੍ੰ: ਤਖ਼ਤ ਸਿੰਘ ਨਾਲ 1972 ਤੋਂ ਆਖ਼ਰੀ ਸਵਾਸਾਂ ਤੱਕ ਗ਼ੁਜ਼ਾਰੇ ਪਲਾਂ ਨੂੰ ਯਾਦ ਕਰਦਿਆਂ ਉਨ੍ਹਾ ਦੇ ਨਾਮਵਰ ਸ਼ਾਗਿਰਦਾਂ ਕੇਸਰ ਸਿੰਘ ਨੀਰ, ਮਹਿੰਦਰਦੀਪ ਗਰੇਵਾਲ, ਕੁਲਵਿੰਦਰ, ਸੁਰਿੰਦਰ ਸੀਰਤ, ਅਸਲਮ ਹਬੀਬ, ਖਾਲਿਦ ਕਿਫਾਇਤ, ਰਾਜਿੰਦਰ ਪਰਦੇਸੀ, ਪ੍ਰੀਤ ਮਹਿੰਦਰ ਤਿਵਾੜੀ ਨੂੰ ਵੀ ਯਾਦ ਕੀਤਾ | ਮੰਚ ਸੰਚਾਲਨ ਗ਼ਜ਼ਲਕਾਰ ਰਾਜਦੀਪ ਸਿੰਘ ਤੂਰ ਨੇ ਕਰਦਿਆਂ ਜਗਰਾਉਂ ਦੀ ਸਾਹਿਤਕ ਦੇਣ ਦਾ ਵੀ ਨਾਲੋ-ਨਾਲ ਜ਼ਿਕਰ ਕੀਤਾ | ਧੰਨਵਾਦ ਦੇ ਸ਼ਬਦ ਬੋਲਦਿਆਂ ਮੰਜਾਬੀ ਕਵੀ ਪ੍ਰਭਜੋਤ ਸਿੰਘ ਸੋਹੀ ਨੇ ਸ. ਬੂਟਾ ਸਿੰਘ ਚੌਹਾਨ ਰਾਹੀਂ ਭਾਰਤੀ ਸਾਹਿਤ ਅਕਾਡਮੀ ਦਿੱਲੀ ਦਾ ਧੰਨਵਾਦ ਕੀਤਾ | ਇਸ ਮੌਕੇ ਗ਼ਜ਼ਲ ਗਾਇਕ ਲਛਮਣ ਦਾਸ ਮੁਸਾਫ਼ਿਰ ਬਰਨਾਲਾ, ਨਾਵਲਕਾਰ ਹਰਬੰਸ ਸਿੰਘ ਅਖਾੜਾ, ਕਵੀ ਹਰਕੋਮਲ ਸਿੰਘ ਬਰਿਆਰ, ਪੰਜਾਬੀ ਕਹਾਣੀਕਾਰ ਅਜੀਤ ਪਿਆਸਾ, ਪ੍ਰੋ. ਕਰਮ ਸਿੰਘ ਸੰਧੂ, ਮੇਜਰ ਸਿੰਘ ਛੀਨਾ, ਅਰਸ਼ਦੀਪ ਪਾਲ ਸਿੰਘ, ਨਾਮਵਰ ਹਿੰਦੀ ਕਵੀ ਜੋਗਿੰਦਰ ਆਜ਼ਾਦ, ਪ੍ਰਸਿੱਧ ਵਿਦਵਾਨ ਐਚ.ਐਸ. ਡਿੰਪਲ, ਕੁਲਦੀਪ ਲੋਹਟ, ਕਹਾਣੀਕਾਰ ਸਤਵਿੰਦਰ ਕੌਰ ਕੁੱਸਾ, ਪਿ੍ੰ. ਦਲਜੀਤ ਕੌਰ ਹਠੂਰ, ਗੁਰਦੀਪ ਸਿੰਘ ਹਠੂਰ, ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ, ਦਰਸ਼ਨ ਸਿੰਘ ਬੋਪਾਰਾਏ, ਕੈਪਟਨ ਪੂਰਨ ਸਿੰਘ ਗਗੜਾ, ਜਗਦੀਸ਼ ਪਾਲ ਮਹਿਤਾ, ਪੰਜਾਬੀ ਕਵੀ ਰਾਕੇਸ਼ ਤੇਜਪਾਲ ਜਾਨੀ, ਮੀਤ ਅਨਮੋਲ ਤੇ ਕਰਮਜੀਤ ਗਰੇਵਾਲ ਲਲਤੋਂ ਤੋਂ ਇਲਾਵਾ ਮੈਡਮ ਅਮਰਜੀਤ ਕੌਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਾਂਜਾ ਅਤੇ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਕਾਰੋਬਾਰੀ ਸ੍ਰੀ ਰਮੇਸ਼ ਕੌੜਾ ਦੀ ਮੌਤ 'ਤੇ ਸਿਆਸੀ ਆਗੂਆਂ ਤੇ ਕਾਰੋਬਾਰੀਆਂ ਵਲੋਂ ਦੁੱਖ ਪ੍ਰਗਟ
Ad Position 24