17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੋਆਪਰੇਟਿਵ ਸੁਸਾਇਟੀ ਸਕੱਤਰ ਯੂਨੀਅਨ ਦੀ ਮੀਟਿੰਗ ਦੌਰਾਨ ਖਾਦਾਂ ਦੀ ਘਾਟ ਅਤੇ ਹੱਦ ਕਰਜ਼ਾ ਪਾਲਿਸੀ ਦਾ ਮੁੱਦਾ ਗਰਮਾਇਆ * ਨਵੇਂ ਭਰਤੀ ਹੋਏ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ- ਪ੍ਰਧਾਨ ਸੁਖਵਿੰਦਰ ਸਿੰਘ ਅਕਾਲਗੜ੍ਹ

ਰਾਏਕੋਟ, 17 ਅਗਸਤ (ਬਲਵਿੰਦਰ ਸਿੰਘ ਲਿੱਤਰ) ਕੋਆਪਰੇਟਿਵ ਸੁਸਾਇਟੀ ਸਕੱਤਰ ਯੂਨੀਅਨ ਤਹਿਸੀਲ ਰਾਏਕੋਟ ਦੀ ਇਕ ਅਹਿਮ ਮੀਟਿੰਗ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਵਿਖੇ ਸਥਿਤ ਭਾਈ ਨੂਰਾ ਮਾਹੀ ਸਰ੍ਹਾਂ ਹਾਲ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਤਹਿਸੀਲ ਰਾਏਕੋਟ ਦੇ ਸਮੂਹ ਕੋਆਪਰੇਟਿਵ ਸੁਸਾਇਟੀਆਂ ਦੇ ਸਕੱਤਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 18-08-2026
ਰਾਏਕੋਟ, 17 ਅਗਸਤ (ਬਲਵਿੰਦਰ ਸਿੰਘ ਲਿੱਤਰ) ਕੋਆਪਰੇਟਿਵ ਸੁਸਾਇਟੀ ਸਕੱਤਰ ਯੂਨੀਅਨ ਤਹਿਸੀਲ ਰਾਏਕੋਟ ਦੀ ਇਕ ਅਹਿਮ ਮੀਟਿੰਗ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਵਿਖੇ ਸਥਿਤ ਭਾਈ ਨੂਰਾ ਮਾਹੀ ਸਰ੍ਹਾਂ ਹਾਲ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਤਹਿਸੀਲ ਰਾਏਕੋਟ ਦੇ ਸਮੂਹ ਕੋਆਪਰੇਟਿਵ ਸੁਸਾਇਟੀਆਂ ਦੇ ਸਕੱਤਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਤਹਿਸੀਲ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਅਕਾਲਗੜ੍ਹ ਕਲਾਂ ਵਲੋਂ ਕੀਤੀ ਗਈ। ਇਸ ਦੌਰਾਨ ਵਿਭਾਗ ਵਿਚ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਨਵੇਂ ਆਏ ਮੁਲਾਜ਼ਮਾਂ ਨੂੰ ਕੰਮਕਾਜ ਦੌਰਾਨ ਕਈ ਤਕਨੀਕੀ ਅਤੇ ਪ੍ਰਸ਼ਾਸਨਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਹਿਸੀਲ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਵਲੋਂ ਲਾਗੂ ਕੀਤੀ ਗਈ ਹੱਦ ਕਰਜ਼ਿਆਂ ਦੀ ਨਵੀਂ ਪਾਲਿਸੀ ਨਾਲ ਜਿੱਥੇ ਸੁਸਾਇਟੀਆਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਕਿਸਾਨਾਂ ਅਤੇ ਮੁਲਾਜ਼ਮਾਂ ਵਿਚ ਵੀ ਭਾਰੀ ਨਿਰਾਸ਼ਾ ਹੈ। ਇਸ ਤੋਂ ਇਲਾਵਾ ਹਾੜ੍ਹੀ ਦੀ ਫ਼ਸਲ ਲਈ ਲੋੜੀਂਦੀਆਂ ਖ਼ਾਦਾਂ (ਡੀ.ਏ.ਪੀ. ਅਤੇ ਯੂਰੀਆ) ਦੀ ਉਪਲੱਬਧਤਾ ਵਿਚ ਆ ਰਹੀਆਂ ਸਮੱਸਿਆਵਾਂ ’ਤੇ ਵੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਆਖਿਆ ਕਿ ਸਹਿਕਾਰਤਾ ਵਿਭਾਗ ਦੀ ਹੱਦ ਕਰਜ਼ਿਆਂ ਦੀ ਨਵੀਂ ਪਾਲਿਸੀ ਦੀਆਂ ਤਰੁੱਟੀਆਂ ਦੂਰ ਕਰਕੇ ਕਿਸਾਨ ਹਿਤੈਸ਼ੀ ਬਣਾਇਆ ਜਾਵੇ, ਸੁਸਾਇਟੀਆਂ ਨੂੰ ਹਾੜ੍ਹੀ ਦੀ ਬੀਜਾਂਦ ਤੋਂ ਪਹਿਲਾਂ ਬਿਨ੍ਹਾਂ ਕਿਸੇ ਦੇਰੀ ਦੇ ਖਾਦਾਂ ਦਾ ਲੋੜੀਂਦਾ ਕੋਟਾ ਮੁਹੱਈਆਂ ਕਰਵਾਇਆ ਜਾਵੇ, ਨਵੇਂ ਭਰਤੀ ਹੋਏ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ ਤਾਂ ਜੋ ਉਹ ਸੁਚਾਰੂ ਢੰਗ ਨਾਲ ਆਪਣੀ ਸੇਵਾ ਨਿਭਾ ਸਕਣ।ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਅਤੇ ਸਰਕਾਰ ਨੇ ਸਹਿਕਾਰੀ ਸੁਸਾਇਟੀਆਂ ਦੇ ਮਸਲਿਆਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਛੇਤੀ ਧਿਆਨ ਨਾ ਦਿੱਤਾ ਤਾਂ ਯੂਨੀਅਨ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਕੁਲਵਿੰਦਰ ਸਿੰਘ ਢਿੱਲੋਂ ਤਲਵੰਡੀ, ਹਰਜੀਤ ਸਿੰਘ ਟੂਸਾ, ਰੂਬਲ ਸਿੰਘ ਰੱਤੋਵਾਲ, ਸੁਰਜੀਤ ਸਿੰਘ ਤੁਗਲ, ਪ੍ਰਭਜੋਤ ਸਿੰਘ ਰਾਜੋਆਣਾ ਕਲਾਂ, ਮਨਦੀਪ ਸਿੰਘ ਬੜੂੰਦੀ, ਉਂਕਾਰ ਸਿੰਘ ਰਾਜੋਆਣਾ ਖੁਰਦ, ਸੁਤੰਤਰ ਸਿੰਘ ਹਲਵਾਰਾ, ਗੁਰਵਿੰਦਰ ਸਿੰਘ ਬੱਸੀਆਂ, ਗੁਰਕੀਰਤ ਸਿੰਘ ਰਾਏਕੋਟ, ਹਰਮਨਦੀਪ ਸਿੰਘ ਰਾਜਗੜ੍ਹ, ਤੇਜਿੰਦਰ ਸਿੰਘ ਅਕਾਲਗੜ੍ਹ ਖੁਰਦ, ਜਗਸੀਰ ਸਿੰਘ, ਧਰਮਿੰਦਰ ਸਿੰਘ ਬੁਰਜ ਨਕਲੀਆਂ, ਸੁਖਚੈਨ ਸਿੰਘ ਭੈਣੀ ਦਰੇੜਾ, ਸੁਖਜੀਤ ਸਿੰਘ ਬੁਰਜ ਲਿੱਟਾਂ, ਮਨਦੀਪ ਸਿੰਘ ਬੜੈਚ, ਸੁਰਜੀਤ ਸਿੰਘ ਸੁਧਾਰ ਸਮੇਤ ਹੋਰ ਸਕੱਤਰ ਸਾਹਿਬਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨੂਰਪੁਰਾ ਵਿਖੇ ‘ਤੀਆਂ ਤੀਜ ਦਾ ਤਿਉਹਾਰ’ ਧੂਮਧਾਮ ਨਾਲ ਮਨਾਇਆ ਸੱਭਿਆਚਾਰਕ ਤਿਉਹਾਰਾਂ ਨੂੰ ਸੰਭਾਲਣਾ ਸਾਡੀ ਸਭ ਦੀ ਸ... ਅਗਲੀ ਖ਼ਬਰ ਮੇਲਾ ਤੀਆਂ ਤੀਜ ਦੀਆਂ ’ਚ ਤਲਵਾੜਾ ਦੀਆਂ ਬੀਬੀਆਂ ਤੇ ਮੁਟਿਆਰਾਂ ਨੇ ਲਾਈਆਂ ਰੌਣਕਾਂ
Ad Position 24