ਮੇਲਾ ਤੀਆਂ ਤੀਜ ਦੀਆਂ ’ਚ ਤਲਵਾੜਾ ਦੀਆਂ ਬੀਬੀਆਂ ਤੇ ਮੁਟਿਆਰਾਂ ਨੇ ਲਾਈਆਂ ਰੌਣਕਾਂ
ਭੂੰਦੜੀ, 17 ਅਗਸਤ (ਕੁਲਦੀਪ ਸਿੰਘ ਮਾਨ)- ਪਿੰਡ ਤਲਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਰਪੰਚ ਬਲਜਿੰਦਰ ਸਿੰਘ ਤਲਵਾੜਾ ਦੀ ਅਗਵਾਈ ਹੇਠ ‘ਮੇਲਾ ਤੀਆਂ ਤੀਜ ਦੀਆਂ’ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਪਿੰਡ ਦੀਆਂ ਬੀਬੀਆਂ ਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਤੀਆਂ ਦੇ ਰਵਾਇਤੀ ਗੀਤਾਂ, ਗਿੱਧੇ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਨਾਲ ਖੂਬ ਰੌਣਕਾਂ ਲਾਈਆਂ।
ਭੂੰਦੜੀ, 17 ਅਗਸਤ (ਕੁਲਦੀਪ ਸਿੰਘ ਮਾਨ)- ਪਿੰਡ ਤਲਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਰਪੰਚ ਬਲਜਿੰਦਰ ਸਿੰਘ ਤਲਵਾੜਾ ਦੀ ਅਗਵਾਈ ਹੇਠ ‘ਮੇਲਾ ਤੀਆਂ ਤੀਜ ਦੀਆਂ’ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਪਿੰਡ ਦੀਆਂ ਬੀਬੀਆਂ ਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਤੀਆਂ ਦੇ ਰਵਾਇਤੀ ਗੀਤਾਂ, ਗਿੱਧੇ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਨਾਲ ਖੂਬ ਰੌਣਕਾਂ ਲਾਈਆਂ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਤਲਵਾੜਾ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਅਤੇ ਪੰਜਾਬੀ ਸੱਭਿਆਚਾਰ ਵਿਚ ਇਸ ਦੇ ਵਿਸ਼ੇਸ਼ ਸਥਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬੀਬੀਆਂ ਤੇ ਬੱਚੀਆਂ ਨੂੰ ਤੀਆਂ ਦੀਆਂ ਵਧਾਈਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਾਡੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਮਨਜੀਤ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਰਵਿੰਦਰ ਸਿੰਘ, ਰਿੰਕੂ ਸਿੰਘ, ਕੁਲਦੀਪ ਸਿੰਘ, ਕਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀਬੀਆਂ ਅਤੇ ਮੁਟਿਆਰਾਂ ਹਾਜ਼ਰ ਸਨ।