01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਿਦਿਆਰਥੀਆਂ ਨੇ ਨੈਸ਼ਨਲ ਮੂਟ ਕੋਰਟ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ

Ad Position 21
No active advertisement
ਅਜੀਤ ਡੈਸਕ 24-09-2025
ਚੌਂਕੀਮਾਨ, 23 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਹਰਗੋਬਿੰਦ ਉਜਾਗਰ ਹਰੀ ਟਰੱਸਟ ਦੀ ਅਗਵਾਈ ਹੇਠ ਚੱਲ ਰਹੇ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਦੇ ਬੀ.ਏ. ਐੱਲ.ਐੱਲ.ਬੀ. (ਆਨਰਜ਼) ਦੇ ਵਿਦਿਆਰਥੀਆਂ ਨੇ ਸੇਂਟ ਸੋਲਜਰ ਇੰਸਟੀਚਿਊਟ ਆਫ਼ ਲਾਅ ਜਲੰਧਰ ਦੁਆਰਾ ਆਯੋਜਿਤ 14ਵੇਂ ਆਰ.ਸੀ. ਚੋਪੜਾ ਮੈਮੋਰੀਅਲ ਨੈਸ਼ਨਲ ਮੂਟ ਕੋਰਟ ਮੁਕਾਬਲੇ ਵਿਚ ਸੰਸਥਾ ਦੀ ਨੁਮਾਇੰਦਗੀ ਕੀਤੀ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਇਸ ਦਾ ਨਾਮ ਰੌਸ਼ਨ ਕੀਤਾ | ਟੀਮ 'ਚ ਤਿੰਨ ਵਿਦਿਆਰਥੀ ਦਕਸ਼ਿਤਾ ਜੈਨ (9ਵਾਂ ਸਮੈਸਟਰ), ਪ੍ਰਣਿਕਾ ਜੈਨ (5ਵਾਂ ਸਮੈਸਟਰ) ਅਤੇ ਜੂਹੀ (7ਵਾਂ ਸਮੈਸਟਰ) ਨੂੰ 21,000 ਰਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਪ੍ਰਣਿਕਾ ਜੈਨ ਨੂੰ ਜੱਜਾਂ ਦੁਆਰਾ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਅਤੇ ਵੱਖਰੇ ਤੌਰ 'ਤੇ 2,100 ਰਪਏ ਨਾਲ ਸਨਮਾਨਿਤ ਕੀਤਾ ਗਿਆ | ਇਸ ਵੱਕਾਰੀ ਮੁਕਾਬਲੇ ਵਿਚ ਦੇਸ਼ ਭਰ ਦੇ 13 ਰਾਜਾਂ ਦੀਆਂ 44 ਟੀਮਾਂ ਨੇ ਭਾਗ ਲਿਆ, ਜਿਨ੍ਹਾਂ 'ਚ ਨੈਸ਼ਨਲ ਲਾਅ ਯੂਨੀਵਰਸਿਟੀ ਗੁਜਰਾਤ, ਯੂ.ਆਈ.ਐੱਲ.ਐੱਸ ਚੰਡੀਗੜ੍ਹ, ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਐੱਨ.ਐੱਲ.ਯੂ ਪਟਿਆਲਾ, ਸਿੰਬਾਇਓਸਿਸ ਲਾਅ ਸਕੂਲ (ਪੁਣੇ ਅਤੇ ਨਾਗਪੁਰ), ਵੀ.ਆਈ.ਪੀ.ਐੱਸ ਦਿੱਲੀ, ਪੀ.ਯੂ.ਆਰ.ਸੀ. ਲੁਧਿਆਣਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ, ਕ੍ਰਾਈਸਟ ਯੂਨੀਵਰਸਿਟੀ, ਬੰਗਲੌਰ ਆਦਿ ਨੇ ਭਾਗ ਲਿਆ | ਸੰਸਥਾ ਦੇ ਕਾਰਜਕਾਰੀ ਪਿ੍ੰਸੀਪਲ ਡਾ: ਸ਼ਵੇਤਾ ਢੰਡ ਨੇ ਵਿਦਿਆਰਥੀਆਂ ਦੀ ਸਫ਼ਲਤਾ ਲਈ ਟੀਮ ਅਤੇ ਮੂਟ ਕੋਰਟ ਕਮੇਟੀ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਦੁਸਹਿਰਾ ਨੂੰ ਸਮਰਪਿਤ ਰਾਮ ਕਥਾ ਤੋਂ ਪਹਿਲਾਂ ਕਲਸ਼ ਯਾਤਰਾ ਕੱਢੀ ਅਗਲੀ ਖ਼ਬਰ ਮਾਂ ਚਿੰਤਪੁਰਨੀ ਕਲੱਬ ਵਲੋਂ ਦੂਜਾ ਵਿਸ਼ਾਲ ਜਗਰਾਤਾ ਤੇ ਭੰਡਾਰਾ ਕਰਵਾਇਆ
Ad Position 24