01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮੰਡੀ ਮੁੱਲਾਂਪੁਰ 'ਚ ਦੁਸਹਿਰਾ ਨੂੰ ਸਮਰਪਿਤ ਰਾਮ ਕਥਾ ਤੋਂ ਪਹਿਲਾਂ ਕਲਸ਼ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 24-09-2025
ਮੁੱਲਾਂਪੁਰ-ਦਾਖਾ, 23 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਮੰਡੀ ਮੁੱਲਾਂਪੁਰ ਪ੍ਰਧਾਨ ਤਰੁਣ ਜਿੰਦਲ ਪਿੰਕੂ, ਹੋਰ ਅਹੁਦੇਦਾਰ ਚੇਅਰਮੈਨ ਸ਼ੁਸ਼ੀਲ ਵਿੱਕੀ ਚੌਧਰੀ, ਉੱਪ ਪ੍ਰਧਾਨ ਸੰਜੀਵ ਵਰਮਾ, ਉੱਪ ਚੇਅਰਮੈਨ/ਕੌਂਸਲਰ ਅਮਨਦੀਪ ਸਿੰਘ ਅਮਨ, ਸਰਪ੍ਰਸਤ ਜਸਵਿੰਦਰ ਸਿੰਘ ਹੈਪੀ ਪ੍ਰਧਾਨ ਮੁੱਲਾਂਪੁਰ-ਦਾਖਾ ਨਗਰ ਕੌਂਸਲ, ਬਲਦੇਵ ਦੇਬੀ, ਮੀਡੀਆ ਇੰਚਾਰਜ ਦਵਿੰਦਰ ਸਿੰਘ ਲੰਮੇ, ਰਾਕੇਸ਼ ਗਰਗ ਕਾਲਾ, ਬਾਵਾ ਜੈਨ, ਮਨੂ ਸ਼ਰਮਾ, ਹਰਪਾਲ ਸਿੰਘ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਲਸ਼ ਯਾਤਰਾ ਕੱਢੀ ਗਈ | ਸੀਤਲਾ ਮਾਤਾ ਮੰਦਰ ਤੋਂ ਸ਼ੁਰੂ ਕਲਸ਼ ਯਾਤਰਾ ਜੰਝ ਘਰ ਮੰਡੀ ਮੁੱਲਾਂਪੁਰ ਜਾਣ ਸਮੇਂ ਸ਼ਹਿਰੀਆਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਕਲਸ਼ ਯਾਤਰਾ ਪੂਰੀ ਹੋਣ ਦੇ ਨਾਲ ਹੀ ਜੰਝ ਘਰ ਵਿਖੇ ਦੁਸਹਿਰਾ ਨੂੰ ਸਮਰਪਿਤ ਸ੍ਰੀ ਰਾਮ ਕਥਾ ਸ਼ੁਰੂ ਹੋ ਗਈ, ਜੋ 1 ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗੀ | ਪ੍ਰਧਾਨ ਅਨੁਸਾਰ ਸ੍ਰੀ ਰਾਮ ਕਥਾ ਦਾ ਵਿਖਿਆਨ ਮਹਾਂਮੰਡਲੇਸ਼ਵਰ ਸਵਾਮੀ ਵੇਦ ਭਾਰਤੀ, ਸਵਾਮੀ ਵਿਸ਼ਵ ਭਾਰਤੀ ਵਲੋਂ ਹੋ ਰਿਹਾ ਹੈ | ਰਕਬਾ/ਮੰਡੀ ਮੁੱਲਾਂਪੁਰ ਦਾਣਾ ਮੰਡੀ ਵਿਖੇ 32 ਏਕੜ ਖੁੱਲ੍ਹੇ ਪੰਡਾਲ 'ਚ ਲੱਗਣ ਵਾਲੇ ਰਾਵਣ, ਕੁੰਭਕਰਨ, ਮੇਘਨਾਥ ਪੁਤਲੇ ਬਣਨੇ ਸ਼ੁਰੂ ਹੋ ਗਏ | ਨਗਰ ਕੌਂਸਲ ਮੁੱਲਾਂਪੁਰ-ਦਾਖਾ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਦੇ ਵਿਸ਼ੇਸ਼ ਸੱਦੇ 'ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ ਹਲਕਾ ਦਾਖਾ) ਕੈਪਟਨ ਸੰਦੀਪ ਸੰਧੂ, ਪੰਜਾਬ ਕਾਂਗਰਸ ਦੇ ਪ੍ਰਧਾਨ/ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਰਾਜਸੀ ਆਗੂ ਰਾਏਕੋਟ ਰੋਡ ਦਾਣਾ ਮੰਡੀ 'ਚ ਲੱਗ ਰਹੇ ਦੁਸਹਿਰਾ ਮੰਚ 'ਤੇ ਸੁਸ਼ੋਭਿਤ ਰਹਿਣਗੇ | ਦੁਸਹਿਰਾ ਪੰਡਾਲ 'ਚ ਸਰੋਤਿਆਂ ਦੇ ਮਨੋਰੰਜਨ ਕਰਨ ਲਈ ਲੋਕ ਗਾਇਕੀ ਦਾ ਥੰਮ ਦੋਗਾਣਾ ਜੋੜੀ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ ਅਤੇ ਹਰਦੇਵ ਟੂਸਾ, ਜਸਲੀਨ ਕੌਰ ਨੂੰ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸੱਦਾ ਪੱਤਰ ਦੇ ਕੇ ਬੁਲਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ 'ਚ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਵਿਦਿਆਰਥੀਆਂ ਨੇ ਨੈਸ਼ਨਲ ਮੂਟ ਕੋਰਟ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ
Ad Position 24