ਹੰਬੜਾਂ, 25 ਸਤੰਬਰ (ਮੇਜਰ ਹੰਬੜਾਂ)-ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥਕ ਕੌਂਸਲ ਚੇਅਰਪਰਸਨ ਬੀਬੀ ਸਤਵੰਤ ਕੌਰ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਨੂੰ ਪਾਰਟੀ 'ਚ ਮਾਣ ਦਿੰਦਿਆਂ ਉਨ੍ਹਾਂ ਨੂੰ ਨਵੇਂ ਅਕਾਲੀ ਦਲ ਅੰਦਰ ਧਾਰਮਿਕ ਖੇਤਰ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਇਲਾਕੇ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਜਥੇ. ਪੁੜੈਣ ਦੀ ਇਸ ਨਿਯੁਕਤੀ ਨਾਲ ਨਵੇਂ ਬਣੇ ਅਕਾਲੀ ਦਲ ਨੂੰ ਇਲਾਕੇ ਅੰਦਰ ਹੋਰ ਬਲ ਮਿਲੇਗਾ ਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ | ਨਵ ਨਿਯੁਕਤ ਬੁਲਾਰੇ ਜਥੇ. ਜਸਵੰਤ ਸਿੰਘ ਪੁੜੈਣ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥਕ ਕੌਂਸਲ ਚੇਅਰਪਰਸਨ ਬੀਬੀ ਸਤਵੰਤ ਕੌਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਮਾਣ ਹੈ ਕਿ ਪਾਰਟੀ ਵਲੋਂ ਮੇਰੇ 'ਤੇ ਵਿਸ਼ਵਾਸ ਕਰਦਿਆਂ ਮੈਨੂੰ ਪਾਰਟੀ 'ਚ ਧਾਰਮਿਕ ਖੇਤਰ ਦੇ ਬੁਲਾਰੇ ਵਜੋਂ ਥਾਂ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਯਤਨਸ਼ੀਲ ਰਹਾਂਗਾ ਅਤੇ ਧਾਰਮਿਕ ਖੇਤਰ 'ਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਲਈ ਕੋਸ਼ਿਸ਼ਾਂ ਕਰਾਂਗਾ |