ਮੁੱਲਾਂਪੁਰ-ਦਾਖਾ, 25 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਤਿਉਹਾਰਾਂ ਤੇ ਸਾਉਣੀ ਫ਼ਸਲ ਮੰਡੀ ਸੀਜ਼ਨ ਹੋਣ ਕਰਕੇ ਪੈਸੇ ਦਾ ਆਦਾਨ ਪ੍ਰਦਾਨ ਵਧਣਾ ਕੁਦਰਤੀ ਹੈ, ਅਜਿਹੇ ਸਮੇਂ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਲਈ ਸੀਨੀ: ਪੁਲਿਸ ਕਪਤਾਨ ਡਾ. ਅੰਕੁਰ ਗੁਪਤਾ ਵਲੋਂ ਆਪਣੀ ਪੁਲਿਸ ਨੂੰ ਝਪਟਮਾਰ, ਲੁਟੇਰਿਆਂ ਤੇ ਭਿ੍ਸ਼ਟਾਚਾਰੀਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਦਾ ਆਦੇਸ਼ ਹੈ | ਇਹ ਪ੍ਰਗਟਾਵਾ ਦਾਖਾ ਪੁਲਿਸ ਸਬ ਡਵੀਜ਼ਨ ਦੇ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਵਲੋਂ ਕੀਤਾ | ਪੀ. ਪੀ. ਐੱਸ. ਅਧਿਕਾਰੀ ਖੋਸਾ ਨੇ ਦੱਸਿਆ ਕਿ ਦੀਵਾਲੀ, ਦੁਸਹਿਰਾ, ਹੋਰ ਤਿਉਹਾਰਾਂ ਦੇ ਦਿਨਾਂ 'ਚ ਗੈਰ ਕਾਨੂੰਨੀ ਖਨਨ ਵਾਲਿਆਂ ਖ਼ਿਲਾਫ਼ ਪੁਲਿਸ ਨੂੰ ਸਖ਼ਤੀ ਦਾ ਆਦੇਸ਼ ਦਿੱਤਾ ਗਿਆ ਹੈ | ਪੁਲਿਸ ਨੂੰ ਬੈਂਕਾਂ ਦੇ ਬਾਹਰ ਰੁਟੀਨ ਦੀ ਗਸ਼ਤ ਯਕੀਨੀ ਬਣਾਉਣ ਦੇ ਨਾਲ ਹੀ ਸ਼ਹਿਰ ਦੀ ਹਰ ਬੈਂਕ ਅੰਦਰ ਰੈਗੂਲਰ ਸਕਿਊਰਿਟੀ ਗਾਰਡ ਬਾਰੇ ਰਿਪੋਰਟ ਇਕੱਤਰ ਕੀਤੀ ਜਾਵੇਗੀ | ਡੀ. ਐੱਸ. ਪੀ. ਖੋਸਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸੀ. ਸੀ. ਟੀ. ਵੀ. ਕੈਮਰੇ ਯਕੀਨੀ ਬਣਾਏ ਜਾਣ | ਨਸ਼ਾ ਤਸਕਰਾਂ ਵਿਰੁੱਧ ਸਖਤ ਹੋਈ ਦਾਖਾ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਬਾਰੇ ਸ਼ਹਿਰੀ ਵਾਰਡ/ਪਿੰਡਾਂ 'ਚ ਜਾਣਕਾਰੀ ਵੰਡਣ ਦੇ ਨਾਲ ਨਸ਼ਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕਾਂ ਦੇ ਸੁਝਾਅ ਵੀ ਇਕੱਤਰ ਹੋ ਰਹੇ ਹਨ |