11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਿੰਡ ਤਲਵਾੜਾ ਦੇ ਰਿਟਾ: ਫੌਜੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕੋ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 26-09-2025
ਸਿੱਧਵਾਂ ਬੇਟ, 25 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਥਾਣੇਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੇਰੇ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਸਾਬਕਾ ਫੌਜੀ ਸੁਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਤਲਵਾੜਾ ਨੇ ਦੱਸਿਆ ਕਿ 24 ਸਤੰਬਰ ਨੂੰ ਸਵੇਰ ਸਮੇਂ ਮੈਂ ਆਪਣਾ ਪਾਲਤੂ ਕੁੱਤਾ ਘੁਮਾਉਣ ਲਈ ਜਾ ਰਿਹਾ ਸੀ ਤਾਂ ਜਗਵੀਰ ਸਿੰਘ ਉਰਫ਼ ਬਬਲੂ ਪੁੱਤਰ ਗੁਰਮੇਲ ਸਿੰਘ ਆਪਣੇ ਮੋਟਰਸਾਈਕਲ 'ਤੇ ਆਇਆ ਜਿਸ ਨੇ ਆਪਣਾ ਮੋਟਰਸਾਈਕਲ ਆਪਣੇ ਘਰ ਅੱਗੇ ਖੜ੍ਹਾ ਕਰ ਦਿੱਤਾ ਜਿੱਥੇ ਸੰਦੀਪ ਕੌਰ ਪਤਨੀ ਰਣਜੀਤ ਸਿੰਘ ਅਤੇ ਮਨਦੀਪ ਕੌਰ ਪਤਨੀ ਜਗਵੀਰ ਸਿੰਘ ਪਹਿਲਾਂ ਹੀ ਖੜ੍ਹੀਆਂ ਹੋਈਆਂ ਸਨ | ਜਦੋਂ ਮੈਂ ਇੰਨ੍ਹਾਂ ਦੇ ਘਰ ਅੱਗੋਂ ਲੰਘਣ ਲੱਗਾ ਤਾਂ ਰਣਜੀਤ ਸਿੰਘ ਉਰਫ਼ ਜੀਤਾ ਆਪਣੇ ਘਰ ਦੇ ਅੰਦਰ ਖੜ੍ਹਾ ਸੀ ਉਸ ਨੇ ਆਖਿਆ ਕਿ ਫੌਜੀ ਆ ਗਿਆ ਇਸ ਨੂੰ ਸੁੱਟ ਲਉ | ਉਪਰੰਤ ਸੰਦੀਪ ਕੌਰ ਨੇ ਮੈਨੂੰ ਕੱਪੜਿਆਂ ਤੋਂ ਫੜ੍ਹ ਲਿਆ ਅਤੇ ਮੈਨੂੰ ਘਸੀਟ ਆਪਣੇ ਘਰ ਵੱਲ ਲਿਜਾਣ ਲੱਗੇ | ਜਦੋਂ ਮੈਂ ਮਾਰਤਾ-ਮਾਰਤਾ ਦਾ ਦਾ ਰੌਲਾ ਪਿਆ ਤਾਂ ਮੇਰਾ ਰੌਲਾ ਸੁਣ ਕੇ ਮੇਰੇ ਭਾਣਜੇ ਅਮਨਦੀਪ ਸਿੰਘ ਅਤੇ ਪਰਮਜੀਤ ਸਿੰਘ ਆ ਗਏ, ਜਿੰਨ੍ਹਾਂ ਨੇ ਲਲਕਾਰਾ ਮਾਰਿਆ | ਉਪਰੰਤ ਸਾਰੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਹਥਿਆਰਾਂ ਸਮੇਤ ਆਪਣੇ ਘਰ ਅੰਦਰ ਚਲੇ ਗਏ | ਪੁਲਿਸ ਨੇ ਦੱਸਿਆ ਕਿ ਸੁਰਜੀਤ ਸਿੰਘ ਦੇ ਬਿਆਨਾਂ 'ਤੇ ਉਕਤ ਸਾਰੇ ਲੋਕਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਧਾਰਾ 115(2), 126(2), 351(2), 3(5) ਬੀ.ਐੱਨ.ਐੱਸ. ਤਹਿਤ ਮੁਕੱਦਮਾਂ ਨੰ.226 ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਵਿਆਹ ਸਮਾਗਮ ਵਿਚ ਸ਼ਰੇ੍ਹਆਮ ਗੋਲੀਆਂ ਚੱਲਣ ਕਾਰਨ ਪਿੰਡ ਗਾਲਿਬ ਕਲਾਂ ਵਿਚ ਦਹਿਸ਼ਤ ਦਾ ਮਾਹੌਲ <br/> ਅਗਲੀ ਖ਼ਬਰ ਤਿਉਹਾਰਾਂ ਤੇ ਮੰਡੀ ਸੀਜ਼ਨ ਕਰਕੇ ਪੁਲਿਸ ਗਸ਼ਤ ਵਧਾਈ ਗਈ-ਡੀ. ਐੱਸ. ਪੀ. ਖੋਸਾ <br/>
Ad Position 24