11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜੀ. ਟੀ. ਬੀ. ਕਾਲਜ ਦਾਖਾ ਵਿਖੇ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੀ ਆਰੰਭਤਾ <br/>

Ad Position 21
No active advertisement
ਅਜੀਤ ਡੈਸਕ 26-09-2025
ਮੁੱਲਾਂਪੁਰ-ਦਾਖਾ, 25 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਦੇਸ਼ਾਂ ਹੇਠ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ (ਐੱਨ.ਐੱਸ.ਐੱਸ) ਕੈਂਪ ਦੀ ਆਰੰਭਤਾ ਹੋਈ | ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਸ਼ਮਾ ਰੌਸ਼ਨ ਉਪਰੰਤ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ | ਕਾਲਜ ਪਿ੍ੰਸੀਪਲ ਡਾ. ਸੰਦੀਪ ਕਟਾਰੀਆ ਨੇ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ ਕੈਂਪ ਦੌਰਾਨ ਅਨੁਸ਼ਾਸਨ ਵਿਚ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਕੈਂਪ ਦਾ ਮੁੱਖ ਮਨੋਰਥ ਵਿਦਿਆਰਥੀਆਂ ਅੰਦਰ ਕੌਮੀ ਸੇਵਾ ਦੀ ਭਾਵਨਾ ਅਤੇ ਬਹੁਪੱਖੀ ਵਿਕਾਸ ਵਿਚ ਵਾਧਾ ਕਰਨਾ ਹੈ | ਸਿਹਤ ਸੰਭਾਲ ਲਈ ਇਹ ਕੈਂਪ ਤੰਦਰੁਸਤ ਜ਼ਿੰਦਗੀ ਜਿਊਣ ਲਈ ਬੜਾ ਲਾਹੇਵੰਦ ਬਣੇਗਾ | ਕੈਂਪ ਵਿਚ ਵੱਖ-ਵੱਖ ਸਮਾਜਿਕ ਸਰਗਰਮੀਆਂ ਕਰਵਾਈਆਂ ਜਾਣਗੀਆਂ | ਸੱਤ ਰੋਜ਼ਾ ਕੈਂਪ ਦੌਰਾਨ ਨਿੱਤ ਦਾ ਵਿਸ਼ਾ ਬਦਲਵਾਂ ਹੋਵੇਗਾ | ਕੈਂਪ ਦੇ ਪਹਿਲੇ ਦਿਨ ਡਾ: ਅਮਨਦੀਪ ਕੌਰ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਫੈਸ਼ਨ ਬਣਦੇ ਜਾ ਰਹੇ ਜੰਕ ਫੂਡ ਤੋਂ ਪ੍ਰਹੇਜ ਕਰੀਏ | ਉਨਾਂ ਦੱਸਿਆ ਕਿ ਹਲਕਾ ਅਤੇ ਪੌਸ਼ਟਿਕ ਖਾਣਾ ਲੈਣ ਦੇ ਨਾਲ ਸਵੇਰ-ਸ਼ਾਮ ਦੀ ਕਸਰਤ ਲਾਜ਼ਮੀ ਹੈ, ਚੰਗੀ ਸਿਹਤ ਲਈ ਕੋਲਡ ਡਰਿੰਕ ਪੀਣ ਦੀ ਥਾਂ ਪਾਣੀ ਨੂੰ ਪਹਿਲ ਦਿੱਤੀ | ਵਿਦਿਆਰਥੀਆਂ ਨੂੰ ਖ਼ੂਨਦਾਨ ਲਈ ਵੀ ਪ੍ਰੇਰਿਆ ਗਿਆ | ਪਹਿਲੇ ਦਿਨ ਦੇ ਕੈਂਪ ਸਮੇਂ ਡਾ: ਜਸਵਿੰਦਰ ਸਿੰਘ ਸੇਖੋਂ, ਡਾ: ਪਰਵੀਨ ਲਤਾ, ਪ੍ਰੋ: ਤੇਜਿੰਦਰਪਾਲ ਕੌਰ, ਪ੍ਰੋ: ਹਰਮਿੰਦਰ ਸਿੰਘ ਦੀ ਵਿਸ਼ੇਸ਼ ਸ਼ਮੂਲੀਅਤ ਰਹੀ |

Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਤੋਂ ਪੱਖੋਵਾਲ ਨੂੰ ਜਾਂਦੀ ਸੜਕ ਬੁਰੀ ਤਰ੍ਹਾਂ ਟੁੱਟੀ ਹੋਣ ਕਰਕੇ ਰਾਹਗੀਰ ਪ੍ਰੇਸ਼ਾਨ <br/> ਅਗਲੀ ਖ਼ਬਰ ਡਾਂਗੋਂ 'ਚ ਧਾਰਮਿਕ ਸਮਾਗਮ ਆਰੰਭ <br/>
Ad Position 24