11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐੱਨ. ਐੱਸ. ਐੱਸ. ਕੈਂਪ ਦੇ ਪੰਜਵੇਂ ਦਿਨ ਲੱਗਾ ਮੁਫ਼ਤ ਮੈਡੀਕਲ ਕੈਂਪ <br/>

Ad Position 21
No active advertisement
ਅਜੀਤ ਡੈਸਕ 26-09-2025
ਚੌਂਕੀਮਾਨ, 25 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਨਾਮਵਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵੂਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਐੱਨ.ਐੱਸ.ਐੱਸ. ਯੂਨਿਟ ਵਲੋਂ ਆਯੋਜਿਤ ਸੱਤ ਰੋਜ਼ਾ ਕੈਂਪ ਦੇ ਪੰਜਵੇਂੇੇ ਦਿਨ ਡੀ.ਐੱਮ.ਸੀ. ਲੁਧਿਆਣਾ ਦੀ ਮੈਡੀਕਲ ਟੀਮ ਵਲੋਂ ਇਕ ਰੋਜ਼ਾ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ | ਇਸ ਮੈਡੀਕਲ ਕੈਂਪ ਵਿਚ ਡਾ: ਸਕੁਰੀਤੀ ਗੁਪਤਾ, ਡਾ: ਆਰੂਸ਼ ਬਾਲੀ ਅਤੇ ਡਾ. ਸ਼ਿਵਾਨੀ ਜਿੰਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸੰਸਥਾ ਦੇ ਪਿ੍ੰਸੀਪਲ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆ ਕਹਿੰਦਿਆਂ ਪੌਦੇ ਭੇਟ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ | ਡਾ. ਸਕੁਰੀਤੀ ਨੇ ਵਿਦਿਆਰਥਣਾਂ ਨੂੰ ਸਰੀਰਕ ਬਿਮਾਰੀਆਂ ਪ੍ਰਤੀ ਜਾਗਰੂਕ ਕਰਦੇ ਹੋਏ ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਪੌਸ਼ਟਿਕ ਭੋਜਨ ਅਤੇ ਹਰੀਆਂ ਸਬਜ਼ੀਆਂ ਖਾਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਔਰਤਾਂ ਵਿਚ ਵੱਧ ਰਹੀ ਕੈਂਸਰ ਦੀ ਬਿਮਾਰੀ ਦੇ ਲੱਛਣ, ਕਾਰਨ ਅਤੇ ਰੋਕਥਾਮ ਲਈ ਸੁਝਾਅ ਪੇਸ਼ ਕੀਤੇ | ਉਨ੍ਹਾਂ ਸੰਤੁਲਿਤ ਭੋਜਨ, ਕਸਰਤ ਅਤੇ ਖੇਡ ਗਤੀਵਿਧੀਆਂ ਰਾਹੀਂ ਸਰੀਰ ਨੂੰ ਤੰਦੁਰਸਤ ਰੱਖਣ ਲਈ ਸੁਚੇਤ ਕੀਤਾ | ਡਾ. ਆਰੂਸ਼ ਬਾਲੀ ਨੇ 'ਡਰੱਗ ਅਡਿਕਸ਼ਨ' ਵਿਸ਼ੇ ਵਿਚਾਰ ਸਾਂਝੇ ਕਰਦਿਆਂ ਨਸ਼ਿਆਂ ਦੇ ਸੇਵਨ, ਵਿਭਿੰਨ ਪ੍ਰਕਾਰ ਦੇ ਨਸ਼ੇ, ਨਸ਼ਿਆਂ ਨਾਲ ਹੋਣ ਵਾਲੇ ਚਿੜਚਿੜ੍ਹੇਪਨ, ਮਾਰ-ਕੁਟਾਈ ਆਦਿ ਲੱਛਣਾਂ ਤੋਂ ਜਾਣੂੰ ਕਰਵਾਂਉਂਦਿਆਂ ਇੰਨ੍ਹਾਂ ਦੇ ਸੇਵਨ ਹਿਤ ਹੋਣ ਵਾਲੀਆਂ ਸਰੀਰਕ ਬਿਮਾਰੀਆਂ ਜਿੰਨ੍ਹਾਂ ਵਿਚ ਕਾਲਾ ਪੀਲੀਆ ਅਤੇ ਫੇਫੜਿਆਂ ਦੇ ਰੋਗ ਬਾਰੇ ਨਸ਼ਿਆਂ ਦੀ ਸੇਵਨ ਦੀ ਮਨਾਹੀ ਪ੍ਰਤੀ ਜਾਗਰੂਕ ਕੀਤਾ | ਸਬੰਧਿਤ ਡਾਕਟਰਾਂ ਦੀ ਟੀਮ ਵਲੋਂ ਵਿਦਿਆਰਥਣਾਂ ਦਾ ਮੈਡੀਕਲ ਚੈੱਕਅੱਪ ਵੀ ਕੀਤਾ ਗਿਆ | ਸੰਸਥਾ ਵਲੋਂ ਪੂਰੀ ਮੈਡੀਕਲ ਟੀਮ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ | ਸਮਾਗਮ ਦਾ ਆਯੋਜਨ ਪ੍ਰੋਗਰਾਮ ਅਫ਼ਸਰ ਡਾ. ਇੰਦਰਜੀਤ ਕੌਰ, ਡਾ. ਅਮਨਦੀਪ ਕੌਰ ਅਤੇ ਪ੍ਰੋ. ਗੁਰਜੀਤ ਸਿੰਘ ਦੀ ਨਿਗਰਾਨੀ ਅਧੀਨ ਸਫ਼ਲ ਰਿਹਾ | ਇਸ ਕੈਂਪ ਵਿਚ ਕੁੱਲ 570 ਵਿਦਿਆਰਥਣਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਨੂੰ ਦੇਖਦਿਆਂ ਕਿਸੇ ਵੀ ਗਲਤ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ-ਐੱਸ.ਐੱਚ.ਓ. ਗੁਰਸ਼ਿੰਦਰ ਕੌਰ <... ਅਗਲੀ ਖ਼ਬਰ ਬੇਖੌਫ ਚੋਰ ਹਰ ਰੋਜ਼ ਟਰਾਂਸਫਾਰਮਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ-ਪ੍ਰਧਾਨ ਹਰਪ੍ਰੀਤ ਸਿੰਘ <br/>
Ad Position 24