11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬੇਖੌਫ ਚੋਰ ਹਰ ਰੋਜ਼ ਟਰਾਂਸਫਾਰਮਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ-ਪ੍ਰਧਾਨ ਹਰਪ੍ਰੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 26-09-2025
ਹਲਵਾਰਾ, 25 ਸਤੰਬਰ (ਮਨਦੀਪ ਸਿੰਘ ਉੱਭੀ)-ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਹਲਵਾਰਾ ਤੋਂ ਬੁਰਜ ਲਿੱਟਾਂ ਦੇ ਸੂਏ 'ਤੇ ਫਿਰ ਬੀਤੀ ਰਾਤ ਕਿਸਾਨਾਂ ਦੀਆਂ ਮੋਟਰਾਂ ਦਾ ਇਕ ਵੱਡਾ ਟਰਾਂਸਫਰਮਰ ਚੋਰੀ ਕਰ ਲਿਆ ਗਿਆ | ਇਸ ਸਬੰਧੀ ਕਿਸਾਨ ਦੇਵਿੰਦਰ ਸਿੰਘ, ਹਰਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਪ੍ਰਧਾਨ ਨੇ ਦੱਸਿਆ ਬੀਤੇ ਕੁਝ ਦਿਨਾਂ ਤੋਂ ਇਲਾਕੇ ਵਿਚ ਚੋਰ ਗਿਰੋਹ ਬਹੁਤ ਸਰਗਰਮ ਹੋਇਆ ਹੈ ਜੋ ਹਰ ਰੋਜ਼ ਟਰਾਂਸਫਰਮਰ ਚੋਰੀ ਕਰ ਰਹੇ ਹਨ | ਹਰਜੀਤ ਸਿੰਘ ਨੰਬਰਦਾਰ ਬੁਰਜ ਲਿੱਟਾਂ ਨੇ ਦੱਸਿਆ ਉਨ੍ਹਾਂ ਪਿੰਡ ਤੋਂ ਵੀ ਦੋ ਟਰਾਂਸਫਾਰਮਰ ਚੋਰੀ ਹੋਏ ਹਨ | ਇਕ ਟਰਾਂਸਫਰਮਰ ਉਨ੍ਹਾਂ ਦੇ ਨਾਮ 'ਤੇ ਸੀ, ਦੂਜਾ ਦਰਸ਼ਨ ਸਿੰਘ ਬਿਰਕ ਦੇ ਨਾਮ 'ਤੇ ਸੀ | ਇਸ ਸਬੰਧੀ ਬਿਜਲੀ ਬੋਰਡ ਤੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ | ਕਿਸਾਨਾਂ ਨੇ ਪ੍ਰਸ਼ਾਸਨ ਤੋਂ ਚੋਰਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਐੱਨ. ਐੱਸ. ਐੱਸ. ਕੈਂਪ ਦੇ ਪੰਜਵੇਂ ਦਿਨ ਲੱਗਾ ਮੁਫ਼ਤ ਮੈਡੀਕਲ ਕੈਂਪ <br/> ਅਗਲੀ ਖ਼ਬਰ ਜੀ. ਐੱਚ. ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਸੰਸਥਾ ਦਾ ਨਾਂਅ ਕੀਤਾ ਰੌਸ਼ਨ <br/>
Ad Position 24