ਚੌਂਕੀਮਾਨ, 25 ਸਤੰਬਰ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ (ਲੁਧਿਆਣਾ) ਦੇ ਬੀ.ਏ.ਐੱਲ.ਐੱਲ.ਬੀ. ਪੰਜਵੇਂ ਸਮੈਸਟਰ ਦੀਆਂ ਤਿੰਨ ਹੁਸ਼ਿਆਰ ਵਿਦਿਆਰਥਣਾਂ ਪ੍ਰਣਿਕਾ, ਗੀਤਿਕਾ ਅਤੇ ਤਨਿਸ਼ਿਕਾ ਧਵਨ ਨੇ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ (ਮਈ, 2025) ਵਿਚੋਂ ਯੂਨੀਵਰਸਿਟੀ 'ਚੋਂ ਕ੍ਰਮਵਾਰ ਦੂਜਾ ਅਤੇ ਦੋ ਚੌਥੇ ਸਥਾਨ ਪ੍ਰਾਪਤ ਕੀਤੇ | ਪ੍ਰਣਿਕਾ ਜੈਨ ਨੇ ਯੂਨੀਵਰਸਿਟੀ 'ਚੋਂ (501/600) ਅੰਕਾਂ ਨਾਲ ਦੂਜਾ ਸਥਾਨ, ਗੀਤਿਕਾ ਅਤੇ ਤਨਿਸ਼ਿਕਾ ਧਵਨ (493/600) ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਫੈਕਲਟੀ ਦੇ ਨਿਰੰਤਰ ਸਮਰਥਨ ਦਾ ਪ੍ਰਮਾਣ ਹੈ ਜੋ ਸੰਸਥਾ ਦੀ ਅਕਾਦਮਿਕ ਉੱਤਮਤਾ ਅਤੇ ਸਮਰਪਿਤ ਸਲਾਹ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਕਿਰਪਾਲ ਸਿੰਘ ਭੱਠਲ (ਪ੍ਰਧਾਨ ਸ੍ਰੀ ਹਰਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ), ਪ੍ਰੀਤਮ ਸਿੰਘ ਜੌਹਲ, ਪੀ.ਸੀ.ਐਸ. ਸੇਵਾਮੁਕਤ (ਸਕੱਤਰ ਸ੍ਰੀ ਹਰਗੋਬਿੰਦ ਉਜਾਗਰ ਹਰੀ ਟਰੱਸਟ, ਸਿੱਧਵਾਂ ਖੁਰਦ), ਡਾ: ਜੀ.ਐੱਸ. ਗਰੇਵਾਲ (ਮੈਨੇਜਰ ਸ੍ਰੀ ਹਰਗੋਬਿੰਦ ਉਜਾਗਰ ਹਰੀ ਟਰੱਸਟ, ਸਿੱਧਵਾਂ ਖੁਰਦ) ਅਤੇ ਪ੍ਰੋ. ਸ਼ਵੇਤਾ ਢੰਡ (ਕਾਰਜਕਾਰੀ ਪਿ੍ੰਸੀਪਲ, ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ) ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |