ਗੁਰੂਸਰ ਸੁਧਾਰ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਸਬੇ ਦੀ ਸੁਧਾਰ ਬਾਜ਼ਾਰ ਦੁਸਹਿਰਾ ਕਮੇਟੀ ਵਲੋਂ 2 ਅਕਤੂਬਰ ਨੂੰ ਅਨਾਜ ਮੰਡੀ ਸੁਧਾਰ ਵਿਖੇ ਮਨਾਏ ਜਾਣ ਵਾਲੇ ਦੁਸਹਿਰਾ ਤੇ ਸੱਭਿਆਚਾਰਕ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਜਾ ਰਹੇ ਸਰਪੰਚ ਦਵਿੰਦਰ ਸਿੰਘ ਕਹਿਲ ਵਲੋਂ ਕਮੇਟੀ ਨੂੰ 51 ਹਜ਼ਾਰ ਰੁਪਏ ਦੀ ਵਿੱਤੀ ਮਦਦ ਭੇਟ ਕੀਤੀ ਗਈ | ਕਮੇਟੀ ਦੇ ਅਹੁਦੇਦਾਰਾਂ ਵਲੋਂ ਇਸ ਸਬੰਧੀ ਸਰਪੰਚ ਦਵਿੰਦਰ ਸਿੰਘ ਕਹਿਲ ਨੂੰ ਸੱਦਾ ਪੱਤਰ ਦਿੰਦਿਆਂ ਉਨ੍ਹਾਂ ਵਲੋਂ ਕੀਤੀ ਵਿੱਤੀ ਮਦਦ ਬਦਲੇ ਹਾਰਦਿਕ ਧੰਨਵਾਦ ਵੀ ਕੀਤਾ | ਨਾਮਵਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਸਮੇਤ ਹੋਰ ਕਲਾਕਾਰ ਦੁਸਹਿਰਾ ਮੇਲੇ ਵਿਚ ਪਹੁੰਚਣ ਵਾਲੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ | ਪ੍ਰਧਾਨ ਗੈਰੀ ਸਹੌਲੀ, ਜਗਰੂਪਇੰਦਰ ਸੰਘੇੜਾ ਪ੍ਰਧਾਨ ਦੁਕਾਨਦਾਰ ਯੂਨੀਅਨ, ਸੁਭਾਸ਼ ਜਿੰਦਲ (ਸਾਬਕਾ ਪ੍ਰਧਾਨ) ਅਨੁਸਾਰ ਦੁਸਹਿਰਾ ਤੇ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਪ੍ਰਧਾਨ ਗੈਰੀ ਸਹੌਲੀ, ਸੁਭਾਸ਼ ਜਿੰਦਲ, ਜਗਰੂਪਇੰਦਰ ਸੰਘੇੜਾ, ਜੀਤੂ ਸੁਧਾਰ, ਸੁਨੀਲ ਕੁਮਾਰ ਸੈਨ, ਪਲਵਿੰਦਰ ਸਿੰਘ ਸੰਘੇੜਾ, ਹਾਕਮ ਸਿੰਘ ਗਿੱਲ, ਮਾ: ਰਾਜ ਕੁਮਾਰ, ਇੰਦਰਜੀਤ ਸਿੰਘ ਕੌਂਟੀ, ਵਿਕਾਸ ਸ਼ਰਮਾ ਨੀਨੂੰ, ਇਕਬਾਲ ਸਿੰਘ ਬੱਬੀ, ਤਲਵਿੰਦਰ ਸਿੰਘ ਬਬਲੂ, ਮਨਰਾਜ ਸਿੰਘ ਗਰੇਵਾਲ, ਜਤਿੰਦਰ ਸਿੰਘ ਤਿੰਦੀ, ਬਾਬੂ ਸਿੰਘ ਬੀਕਾਨੇਰ, ਰਾਜ ਕਲੇਰ, ਮੰਨਾ ਬਰ੍ਹਮੀ ਆਦਿ ਸਮੇਤ ਹੋਰ ਕਮੇਟੀ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ |