11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਨੂੰ ਸਿੱਖਿਆ ਦੇ ਖੇਤਰ 'ਚ ਮੋਹਰੀ ਭੂਮਿਕਾ ਨਿਭਾਉਣ ਲਈ ਐਜੂਕੇਸ਼ਨਲ ਵਿਜ਼ਨਰੀ ਆਫ਼ ਦਾ ਈਅਰ 2025 ਨਾਲ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 26-09-2025
ਜਲੰਧਰ, 25 ਸਤੰਬਰ (ਪਵਨ ਖਰਬੰਦਾ)-ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸ਼ਲਾਘਾਯੋਗ ਯੋਗਦਾਨ ਲਈ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੂੰ 'ਏਸ਼ੀਆ ਵਨ' ਮੈਗਜ਼ੀਨ ਵਲੋਂ ਕਰਵਾਏ ਗਏ ਇੱਕ ਸ਼ਾਨਦਾਰ ਸਮਾਰੋਹ ਵਿੱਚ 'ਐਜੂਕੇਸ਼ਨਲ ਵਿਜ਼ਨਰੀ ਆਫ਼ ਦ ਈਅਰ 2025' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਦੁਬਈ ਵਿੱਚ ਕਰਵਾਏ ਇੱਕ ਸਮਾਰੋਹ ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਮਾਲਦੀਵ ਦੇ ਰਾਜਦੂਤ, ਮਹਾਮਹਿਮ ਮੁਹੰਮਦ ਹੁਸੈਨ ਸ਼ਰੀਫ ਵਲੋਂ ਮਾਣਯੋਗ ਚੇਅਰਮੈਨ ਸੰਜੀਵ ਵਾਸਲ ਨੂੰ ਭੇਟ ਕੀਤੇ ਗਏ | ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੂਰਦਰਸ਼ੀ ਦਿ੍ਸ਼ਟੀਕੋਣ, ਗੁਣਵੱਤਾ ਵਾਲੀ ਸਿੱਖਿਆ ਪ੍ਰਤੀ ਸਮਰਪਣ ਅਤੇ ਆਪਣੇ ਵਿਦਿਆਰਥੀਆਂ ਲਈ ਉੱਜਵਲ ਭਵਿੱਖ ਬਣਾਉਣ ਲਈ ਨਿਰੰਤਰ ਯਤਨਾਂ ਲਈ ਮਾਨਤਾ ਦਿੱਤੀ ਗਈ | ਵਾਸਲ ਐਜੂਕੇਸ਼ਨ ਨੂੰ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਲਈ ਸਮਾਗਮ ਦੌਰਾਨ 'ਕਮਿਟਮੈਂਟ ਟੂ ਐਕਸੀਲੈਂਸ ਇਨ ਐਜੂਕੇਸ਼ਨ 2025' ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਚੇਅਰਮੈਨ ਸੰਜੀਵ ਵਾਸਲ ਪਿਛਲੇ ਦੋ ਦਹਾਕਿਆਂ ਤੋਂ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ | ਉਨ੍ਹਾਂ ਦੀ ਅਗਵਾਈ ਹੇਠ ਵਾਸਲ ਐਜੂਕੇਸ਼ਨ ਨੇ ਗੁਣਵੱਤਾ ਵਾਲੀ ਸਿੱਖਿਆ, ਸੰਪੂਰਨ ਵਿਦਿਆਰਥੀ ਵਿਕਾਸ ਅਤੇ ਨਵੀਨਤਾਕਾਰੀ ਕਲਾਸਰੂਮ ਅਭਿਆਸਾਂ ਲਈ ਇੱਕ ਮਜ਼ਬੂਤ ਸ਼ਾਖ ਸਥਾਪਿਤ ਕੀਤੀ ਹੈ | ਜਲੰਧਰ, ਲੁਧਿਆਣਾ, ਦਸੂਹਾ ਅਤੇ ਹੁਸ਼ਿਆਰਪੁਰ ਵਿੱਚ ਸਥਿਤ ਸਕੂਲ-ਕੈਂਬਰਿਜ ਇੰਟਰਨੈਸ਼ਨਲ ਸਕੂਲ, ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਆਈਵੀ ਵਰਲਡ ਸਕੂਲ ਅਤੇ ਆਈਵੀ ਵਰਲਡ ਪਲੇ ਸਕੂਲ ਆਪਣੀਆਂ ਪ੍ਰਾਪਤੀਆਂ ਲਈ ਲਗਾਤਾਰ ਮਾਨਤਾ ਪ੍ਰਾਪਤ ਹਨ | ਇਸ ਮੌਕੇ ਸ੍ਰੀ ਵਾਸਲ ਨੇ ਕਿਹਾ ਕਿ ਇਹ ਸਨਮਾਨ ਵਾਸਲ ਐਜੂਕੇਸ਼ਨ ਪਰਿਵਾਰ ਦੀ ਸਖ਼ਤ ਮਿਹਨਤ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਨਤੀਜਾ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਵਾਸਲ ਐਜੂਕੇਸ਼ਨ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਦਾ ਰਹੇਗਾ | ਵਾਸਲ ਐਜੂਕੇਸ਼ਨ ਦੇ ਸੀਈਓ ਰਾਘਵ ਵਾਸਲ ਨੇ ਕਿਹਾ ਕਿ ਇਹ ਚੇਅਰਮੈਨ ਸੰਜੀਵ ਵਾਸਲ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਪ੍ਰਤੀ ਸਮਰਪਣ ਦਾ ਨਤੀਜਾ ਹੈ | ਪਿ੍ੰਸੀਪਲ ਕੇ.ਕੇ. ਵਾਸਲ, ਵਾਈਸ ਪ੍ਰੈਜ਼ੀਡੈਂਟ ਮੈਡਮ ਈਨਾ ਵਾਸਲ, ਡਾਇਰੈਕਟਰ ਮੈਡਮ ਅਦਿਤੀ ਵਾਸਲ ਨੇ ਇਸ ਸਨਮਾਨ ਲਈ ਪੂਰੇ ਵਾਸਲ ਐਜੂਕੇਸ਼ਨ ਗਰੁੱਪ ਨੂੰ ਵਧਾਈ ਦਿੱਤੀ ਅਤੇ ਇਨ੍ਹਾਂ ਪੁਰਸਕਾਰਾਂ ਨੂੰ ਸੰਸਥਾ ਦੇ ਉੱਜਵਲ ਭਵਿੱਖ ਵੱਲ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ | ਵਾਸਲ ਐਜੂਕੇਸ਼ਨ ਵਲੋਂ ਚਲਾਏ ਜਾ ਰਹੇ ਸਾਰੇ ਅਦਾਰਿਆਂ ਦੇ ਪਿ੍ੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਦਵਿੰਦਰ ਕਹਿਲ ਵਲੋਂ ਦਸਹਿਰਾ ਕਮੇਟੀ ਨੂੰ 51 ਹਜ਼ਾਰ ਦੀ ਮਦਦ ਭੇਟ ਅਗਲੀ ਖ਼ਬਰ 'ਨਾਰਚੀਕੋਨ' ਕਾਨਫ਼ਰੰਸ ਦੌਰਾਨ ਡਾ. ਸੁਸ਼ਮਾ ਚਾਵਲਾ ਨੇ ਬਤੌਰ ਫੈਕਲਟੀ ਕੀਤੀ ਸ਼ਿਰਕਤ <br/>
Ad Position 24