ਹੰਬੜਾਂ, 26 ਸਤੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ ਵਿਖੇ ਹਰੇਕ ਸਾਲ ਦੀ ਤਰ੍ਹਾਂ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਵਲੋਂ ਲਗਾਤਾਰ 14ਵੇਂ ਸਾਲ ਨਵਰਾਤੇ ਮਹਾਂ ਦੁਰਗਾ ਪੂਜਾ ਮਹਾਂਉਤਸਵ ਸਮਾਗਮ ਸਬੰਧੀ ਅੱਜ ਸੁਸਾਇਟੀ ਪ੍ਰਧਾਨ ਜੋਗਿੰਦਰ ਯਾਦਵ, ਮੁਨੀਸ਼ ਗੁਪਤਾ, ਰਾਮ ਇਕਬਾਲ ਠਾਕੁਰ ਤੇ ਪ੍ਰਬੰਧਕਾਂ ਵਲੋਂ ਕਾਂਗਰਸ ਦੇ ਸੂਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੂੰ ਸੱਦਾ ਪੱਤਰ ਦਿੱਤਾ | ਪ੍ਰਬੰਧਕਾਂ ਨੇ ਦੱਸਿਆ ਕਿ 14ਵਾਂ ਨਵਰਾਤੇ ਦਾ ਤਿਉਹਾਰ 3 ਅਕਤੂਬਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਹੰਬੜਾਂ ਮੁੱਲਾਂਪੁਰ ਰੋਡ ਸਬਜ਼ੀ ਮੰਡੀ ਵਿਖੇ ਮਨਾਇਆ ਜਾ ਰਿਹਾ ਹੈ | ਜਿਸ ਵਿਚ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਰਣਯੋਧ ਸਿੰਘ ਜੱਗਾ, ਸਰਪ੍ਰਸਤ ਤੇਜਾ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਪ੍ਰਧਾਨ ਯਾਦਵ ਨੇ ਦੱਸਿਆ ਕਿ ਮਹਾਂਮਾਈ ਦਾ ਜਾਗਰਣ 30 ਸਤੰਬਰ ਨੂੰ ਰਾਤ 8 ਵਜੇ ਤੋਂ ਸਵੇਰ 4 ਵਜੇ ਤੱਕ ਹੋਵੇਗਾ ਤੇ ਮਹਾਂਮਾਈ ਦਾ ਗੁਣਗਾਣ ਪਾਠਕ ਜਾਗਰਣ ਪਾਰਟੀ ਅਯੁੱਧਿਆ ਵਾਲੇ ਕਰਨਗੇ ਅਤੇ ਮੂਰਤੀ ਵਿਸਰਜਨ 3 ਅਕਤੂਬਰ ਨੂੰ 10 ਵਜੇ ਸਵੇਰੇ ਕੀਤੀ ਜਾਵੇਗੀ | ਸਮਾਗਮ ਸਮੇਂ ਪ੍ਰਬੰਧਕਾਂ ਵਲੋਂ ਲੰਗਰ ਅਟੁੱਟ ਵਰਤਾਇਆ ਜਾਵੇਗਾ | ਇਸ ਮੌਕੇ ਮੁਕੇਸ਼ ਠਾਕੁਰ, ਵੈਜ ਨਾਥ ਗੁਪਤਾ, ਸ਼ਸ਼ੀ ਠਾਕੁਰ, ਸੁਨੀਲ ਯਾਦਬ, ਪੰਕਜ ਸ਼ਰਮਾ, ਸੰਭੂ ਯਾਦਬ, ਅਰਜਨ ਗੁਪਤਾ, ਸੰਤੋਸ਼ ਕੁਮਾਰ ਅਤੇ ਸਮੂਹ ਮਾਂ ਦੁਰਗਾਂ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਮੈਂਬਰ ਵੀ ਮੌਜੂਦ ਸਨ |