16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਐੱਸ. ਐੱਮ. ਓ. ਮੈਡਮ ਮਨਦੀਪ ਸਿੱਧੂ ਸਿੱਧਵਾਂ ਬੇਟ ਦੇ ਪਦਉੱਨਤ ਹੋਣ ਉਪਰੰਤ ਸਮੂਹ ਸਟਾਫ਼ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 27-09-2025
ਸਿੱਧਵਾਂ ਬੇਟ, 26 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਪਿਛਲੇ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਸਿੱਧਵਾਂ ਬੇਟ ਵਿਖੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੇਵਾਵਾਂ ਨਿਭਾ ਕੇ ਪਦਉੱਨਤ ਹੋਣ ਉਪਰੰਤ ਡਿਪਟੀ ਡਾਇਰੈਕਟਰ ਚੰਡੀਗੜ੍ਹ ਬਣੇ ਮੈਡਮ ਮਨਦੀਪ ਸਿੱਧੂ ਨੂੰ ਸਮੂਹ ਸਟਾਫ਼ ਵਲੋਂ ਡਾ: ਸਰਵਜੀਤ ਸਿੰਘ ਮੱਲ੍ਹੀ (ਐੱਮ.ਐੱਸ.) ਅਤੇ ਨਰਸਿੰਗ ਸਿਸਟਰ ਹਰਪਾਲ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਟਾਫ਼ ਨੇ ਕੇਕ ਕੱਟ ਕੇ ਉਨ੍ਹਾਂ ਨੂੰ ਪਦਉਨਤ ਹੋਣ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਵਲੋਂ ਹਸਪਤਾਲ ਦੀ ਤਰੱਕੀ ਲਈ ਕੀਤੇ ਯਤਨਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਮੈਡਮ ਸਿੱਧੂ ਨੇ ਵੀ ਭਾਵੁਕ ਹੁੰਦੇ ਹੋਏ ਆਪਣੇ ਸਟਾਫ਼ ਵਲੋਂ ਦਿੱਤੇ ਅਥਾਹ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ: ਅੰਕਿਤਾ, ਡਾ: ਮਨਦੀਪ ਰਾਣੀ, ਮੁੱਖ ਫਾਰਮੇਸੀ ਅਫ਼ਸਰ ਜਸਵਿੰਦਰ ਕੌਰ, ਸਿਹਤ ਇੰਸ. ਰਾਜਪਾਲ ਸਿੰਘ, ਅਪਥਾਲਮਿਕ ਅਫ਼ਸਰ ਹਰਪਾਲ ਸਿੰਘ, ਰਾਮੇਸ਼ ਕੁਮਾਰ, ਮਨਦੀਪ ਕੌਰ, ਕੁਲਵਿੰਦਰ ਕੌਰ, ਜਸਪਾਲ ਸਿੰਘ, ਗੁਰਮੇਲ ਸਿੰਘ ਆਦਿ ਤੋਂ ਇਲਾਵਾ ਹੋਰ ਸਿਹਤ ਕਾਮੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਬੰਧਕਾਂ ਵਲੋਂ ਨਵਰਾਤੇ ਮਹਾਂਉਤਸਵ ਸਮਾਗਮ ਸਬੰਧੀ ਪ੍ਰਧਾਨ ਹੰਬੜਾਂ ਨੂੰ ਦਿੱਤਾ ਸੱਦਾ ਪੱਤਰ ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਦਾ ਡਾ: ਦਿਲਪ੍ਰੀਤ ਸਿੰਘ ਵਿਸ਼ਵ ਦੇ ਟੌਪ ਦੇ ਵਿਗਿਆਨੀਆਂ ਵਿਚ ਸ਼ਾਮਿਲ
Ad Position 24